Didar Mata Rani Da

ਉੱਚਾ - ਸੁੱਚਾ, ਜਗੋਂ ਵੱਖਰਾ,

ਦਰਬਾਰ ਮਾਤਾ ਰਾਣੀ ਦਾ।

ਉੱਚਾ - ਸੁੱਚਾ, ਜਗੋਂ ਵੱਖਰਾ,

ਦਰਬਾਰ ਮਾਤਾ ਰਾਣੀ ਦਾ।

ਅੱਜ ਰਲ ਕਿ ਕਰ ਲਓ ਭਗਤੋ,
ਦੀਦਾਰ ਮਾਤਾ ਰਾਣੀ ਦਾ॥ਮੇਹਰਾਂ ਕਰਦੀ, ਦੁਖੜੇ ਹਰਦੀ,

ਦਿਲ ਦਰਿਆ ਹੈ ਮਾਤਾ ਰਾਣੀ ਦਾ।

ਮੇਹਰਾਂ ਕਰਦੀ, ਦੁਖੜੇ ਹਰਦੀ,

ਦਿਲ ਦਰਿਆ ਹੈ ਮਾਤਾ ਰਾਣੀ ਦਾ।

ਅੱਜ ਰਲ ਕਿ ਕਰ ਲਓ ਭਗਤੋ,

ਦੀਦਾਰ ਮਾਤਾ ਰਾਣੀ ਦਾ॥ਉੱਚੇ ਪਰ੍ਬੱਤ, ਲੰਬਾ ਰਸਤਾ,

ਉੱਤੇ ਵਾਸ ਮਾਤਾ ਰਾਣੀ ਦਾ।

ਉੱਚੇ ਪਰ੍ਬੱਤ, ਲੰਬਾ ਰਸਤਾ,

ਉੱਤੇ ਵਾਸ ਮਾਤਾ ਰਾਣੀ ਦਾ।

ਅੱਜ ਰਲ ਕਿ ਕਰ ਲਓ ਭਗਤੋ,

ਦੀਦਾਰ ਮਾਤਾ ਰਾਣੀ ਦਾ॥ਭੇਟਾਂ ਗਾਉਂਦਾ, ਸ਼ੀਸ਼ ਨਿਵਾਉਂਦਾ,

ਵਿਨਯ ਕਰੇ, ਗੁਣਗਾਨ ਮਾਤਾ ਰਾਣੀ ਦਾ।

ਭੇਟਾਂ ਗਾਉਂਦਾ, ਸ਼ੀਸ਼ ਨਿਵਾਉਂਦਾ,

ਸੰਸਾਰ ਕਰੇ, ਗੁਣਗਾਨ ਮਾਤਾ ਰਾਣੀ ਦਾ।

ਅੱਜ ਰਲ ਕਿ ਕਰ ਲਓ ਭਗਤੋ,

ਦੀਦਾਰ ਮਾਤਾ ਰਾਣੀ ਦਾ॥ਝੋਲੀਆਂ ਭਰਦੀ, ਖੁਸ਼ੀਆ ਵੰਡਦੀ,

ਵੇਖੋ ਪਿਆਰ ਮਾਤਾ ਰਾਣੀ ਦਾ।

ਝੋਲੀਆਂ ਭਰਦੀ, ਖੁਸ਼ੀਆ ਵੰਡਦੀ,

ਵੇਖੋ ਪਿਆਰ ਮਾਤਾ ਰਾਣੀ ਦਾ।

ਅੱਜ ਰਲ ਕਿ ਕਰ ਲਓ ਭਗਤੋ,

ਦੀਦਾਰ ਮਾਤਾ ਰਾਣੀ ਦਾ॥ਘਰ ਨੂੰ ਭੁੱਲਾ ਕਿ, ਚਿੰਤਾ ਭੱਜਾ ਕਿ,

ਕਰੋ ਧਿਆਨ ਮਾਤਾ ਰਾਣੀ ਦਾ।

ਘਰ ਨੂੰ ਭੁੱਲਾ ਕਿ, ਚਿੰਤਾ ਭੱਜਾ ਕਿ,

ਕਰੋ ਧਿਆਨ ਮਾਤਾ ਰਾਣੀ ਦਾ।

ਅੱਜ ਰਲ ਕਿ ਕਰ ਲਓ ਭਗਤੋ,

ਦੀਦਾਰ ਮਾਤਾ ਰਾਣੀ ਦਾ॥


© Viney Pushkarna

pandit@writeme.com

www.fb.com/writerpandit