Type Here to Get Search Results !

An Unforgettable Day

ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ,

ਬੇਕਦਰਾਂ ਨਾਲ ਯਾਰੀ, ਯਾਰੋ ਕਦੇ ਨ ਲਾਇਓ |


ਯਾਰੀ ਜਾਨ ਤੋਂ ਪਿਆਰੀ, ਕਹਿੰਦੇ ਹਨ ਏ,

ਮੱਤਲਬ ਲਈ ਤੁਹਾਨੂੰ, ਗੁਰੂ ਬਣਾ ਦੇਂਦੇ ਹਨ ਏ |

ਪਹਿਲਾਂ ਲਾ ਯਾਰੀ, ਬਾਅਦ ਤੋੜ ਲੈਂਦੇ ਹਨ ਏ,

ਯਾਰੋ ਇਹ ਧੋਖਾ, ਤੁਸੀਂ ਕਦੇ ਨ ਖਾਇਓ ||

ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ........


ਲਾਈ ਯਾਰੀ ਦਾ, ਦਸਤੂਰ ਵੇਖ ਲੋ,

ਭੱਖਦਾ ਗੱਦਾਰੀ ਦਾ, ਤੰਦੂਰ ਵੇਖ ਲੋ |

ਲੋੜ ਪੈਣ ਨੇ ਮੁਹੰ ਮੋੜ ਲੈਂਦੇ ਨੇ ਜਿਹੜੇ,

ਐਸੇ ਯਾਰਾਂ ਨਾਲ ਸਾਥ ਯਾਰੋ ਤੁਸੀਂ ਨ ਬਨਾਇਓ ||


ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........


ਮਿੱਟੀ ਦੇ ਪੁੱਤਲੇ ਨੂੰ ਕਿਓ ਬੇਜਾਨ ਕਹਿੰਦੇ ਨੇ,

ਜੇ ਗੱਦਾਰ ਵੀ ਆਪਣੇ ਆਪ ਨੂੰ ਇਨਸਾਨ ਕਹਿੰਦੇ ਨੇ |

ਗੱਦਾਰਾਂ ਨੂੰ ਗੱਦਾਰੀ ਤੇ ਸੱਦਾ ਮਾਣ ਹੁੰਦਾ ਹੈ,

ਯਾਰੋ ਇਸ ਗੱਦਾਰੀ ਪਿੱਛੇ, ਜਬ੍ਬ ਣਾ ਗਵਾਇਓ ||


ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........

ਜਿਓਣ ਲਈ ਰਿਸ਼ਤਿਆਂ ਦੀ ਲੋੜ ਤਾ ਬਥੇਰੀ,

ਨਿਬਾਊਂ ਵੇਲੇ ਕਰਦੇ ਆ ਤੇਰੀ ਮੇਰੀ |

ਹਰ ਗੱਲ ਦਾ ਜੱਗ ਬਣਾ ਦੇਂਦਾ ਹੈ ਤਮਾਸ਼ਾ,

ਯਾਰੋ ਕਦੇ ਸੱਚੇ ਮਾਣੋ ਕੋਈ ਭੈਣ ਵੀ ਨ ਬਣਾਇਓ ||


ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........

ਇਕ ਦੁਨਿਆ ਤੇ ਦਿਲਦਾਰ ਹੈ ਅਨੋਖਾ,

ਵਿਸ਼ਵਾਸ਼ ਤੋਂ ਖਾਲੀ, ਪੈਸੇ ਨਾਲ ਸੋਖਾ |

ਤੁਸੀਂ ਚਾਹੋ ਰਹਿਣਾ ਭਾਰਤ, ਓਹ ਆਖੇ ਕਨੇਡਾ,

ਐਸੇ ਪੈਸੇ ਪਿੱਛੇ ਭੁਖਿਆਂ ਨਾਲ, ਪਿਆਰ ਵੀ ਨ ਪਾਇਓ ||


ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........

ਕੋਈ ਚਾਹੇ ਕਿਨ੍ਹਾ, ਤਰਲੇ ਮਿੰਨਤਾ ਤੇ ਆਜੇ,

ਪੈਰਾ 'ਚ ਬੈਠ, ਆਪਣਾ ਦੁੱਖੜਾ ਸੁਨਾਜੇ |

ਚੱਕ ਕੇ ਨ ਕਦੇ ਉਸਨੂੰ, ਤਾਲਿਆਂ ਤੇ ਬਿਠਾਇਓ,

ਕਦੇ ਨ ਉਸਦੇ ਦੁੱਖ ਆਪਣੇ ਬਣਾਇਓ ||


ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........

ਜਿਸ ਨੂੰ ਵੱਡੀ ਭੈਣ ਸੀ ਬਣਾਇਆ,

ਉਸਨੂੰ ਵੀ ਮੇਰਾ, ਵਿਸ਼ਵਾਸ਼ ਨ ਸੀ ਆਇਆ |

ਇਸ ਗੱਲ ਦਾ ਗਿੱਲਾ ਨ ਬਾਅਦ 'ਚ ਨਾ ਮਨਾਇਓ,

ਪਹਿਲਾਂ ਹੀ ਆਪ ਨੂੰ ਹੋਣ ਗੁਲਾਮ ਤੋਂ ਬਚਾਇਓ ||


ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........




© Viney Pushkarna

pandit@writeme.com

www.fb.com/writerpandit