Type Here to Get Search Results !

Fariyaad

ਲਖਾਂ ਆਉਂਦੇ ਨੇ ਇਸ ਜੱਗ ਉਤੇ,
ਕੁਝ ਦੋਸਤੀ ਨੂੰ ਜੱਗ ਤੇ ਚਮਕਾ ਤੁਰਦੇ |
ਅਖਾਂ ਚੋਂ ਡਿਗਦੇ ਹੰਜੁਨਾਂ ਨੂੰ,
ਕੁਝ ਆਪਣਾ ਦਰਦ ਬਣਾ ਤੁਰਦੇ |
ਯਾਰ ਮਾਰ ਕਰ ਜਾਂਦੇ ਨੇ ਕਈ,
ਮਤਲਬ ਹੋਏ ਜੇ ਤੁਹਾਡੇ ਨਾਲ ਤਾਂ ਤੁਰਦੇ |

ਅੱਜ ਦਾ ਸਚ੍ਚ ਸੁਨਾਓਨ ਲਗਾ ਮੈ ਰੱਬਾ,
ਕੀ ਹੁੰਦਾ ਹੈ ਧਰਤੀ ਤੇ ਚਾਰ ਚਪੇਰੇ |
ਕੋਈ ਬਣ ਜਾਂਦਾ ਦੋਸਤ, ਤੇ ਕੋਈ ਦੁਸ਼ਮਣੀ ਕਾਮੋੰਦਾ,
ਕੋਈ ਜਾਂਦਾ ਰੋਲ ਅੱਧ ਵਿਚਕਾਰੇ |
ਇਨ੍ਹੀ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਹੋਰ ਮਤਲਬੀ ਯਾਰ ਨਾ ਬਣਾਈ ਤੂੰ ਮੇਰੇ |

ਰਾਹ ਜਾਂਦਾ ਵੇਖ ਰੋਉਣਾ ਆ ਜਾਂਦਾ ਮੈਨੂੰ,
ਖੜੇ ਯਾਰ ਨੇ ਯਾਰ ਲਈ ਬਨੇਰੇ |
ਧੁੱਪ 'ਚ ਵੀ ਮੁੜਕੇ ਨਾਲ ਨਾਹਾਂਦੀਆਂ ਹੋਏ ਵੇਖਿਆ,
ਵੇਖਿਆ ਖਲੋਂਦੇ ਸ਼ਾਮ ਤੋਂ ਸਵੇਰੇ |
ਇਨ੍ਹੀਂ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਚੰਗੇ ਦਿਲਾਂ ਵਾਲੇ ਯਾਰ ਬਣਾ ਦੇ ਤੂੰ ਮੇਰੇ |

ਆਉਖੇ ਵੇਲੇ, ਸਚ੍ਚ ਦਾ ਦੀਦਾਰ ਸੀ ਮੈ ਪਇਆ,
ਬੈਠੇ ਯਾਰ ਆਪਣੇ ਨੇ ਕਰ ਵਾਰ ਵਿਖਾਇਆ |
ਕਿਸੇ ਨੂੰ ਵਿਸ਼ਵਾਸ਼ ਨਹੀ ਰਿਹਾ ਮੇਰੇ ਉੱਤੇ,
ਸੱਬ ਨੇ ਝੂਠਾ ਦੋਸ਼ ਲਾਇਆ ਸਿਰ ਮੇਰੇ |
ਇਨ੍ਹੀਂ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਇਹੋ ਜਿਹੇ ਯਾਰ ਨਾ ਬਨਾਈੰ ਤੂੰ ਮੇਰੇ |

ਆਖਦੇ ਸੀ ਜੱਦ ਮੇਰੇ ਘਰ ਦੇ ਸਿਆਣੇ,
ਵਿਨਯ ਤੂੰ ਜੱਗ ਦੇ ਸਚ੍ਚ ਨੂੰ ਨਾ ਜਾਣੇ |
ਉਦੋਂ ਨਹੀ ਸਮਜਿਆ ਇਹ ਮੰਨ ਮਰਜਾਣਾ,
ਕਿ ਸਚ ਕਹਿੰਦੇ ਨੇ ਸਾਡੇ ਵਡੇ ਵਡੇਰੇ |
ਇਨ੍ਹੀਂ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਗੁਨਾਹ ਮਾਫ਼ ਕਰਵਾਈ ਸਾਰੇ ਤੂੰ ਮੇਰੇ |

ਜਿਸਨੂੰ ਛੋਟੇ ਭਰਾ ਵਾਂਗ ਸੀ ਰਖਿਆ,
ਉਹ ਯਾਰ ਹੁਣ ਰਿਹਾ ਹੁਣ ਅਖਾਂ ਵਿਖਾ |
ਯਾਰੀ ਪਿਛੇ ਚਲ ਖੋਇਆ ਤਾਂ ਬਹੁਤ,
ਪਰ ਪਇਆ ਕਿ ਰੱਬਾ ਮੈਨੂੰ ਸਮਝਾਦੇ |
ਇਨ੍ਹੀਂ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਸਾਗਰ ਚੋਂ ਪਾਣੀ ਭਰਨਾ ਸਿਖਾਦੇ |

ਯਾਰ ਕੁਝ ਖਾਸ ਦੇਵੀਂ ਸਾਡੇ ਲਈ ਬਣਾ,
ਰੋਹਿਤ, ਅਸ਼ੋਕ ਨੂੰ ਨਾ ਸਕੀਏ ਭੁਲਾ |
ਆਸ਼ੀਸ਼, ਅਮਿਤ ਜਿਹੇ ਸਾਡੇ ਲੇਖੇ ਲਾਦੇ,
ਮੇਰੇ ਵੀ ਯਾਰ ਰਾਜਨ ਵਰਗੇ ਬਣਾਦੇ |
ਇਨ੍ਹੀਂ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਸਾਡੇ ਵੀ ਯਾਰ ਭਰਾਵਾਂ ਵਾਂਗ ਤੂੰ ਬਣਾਦੇ |

ਦੇਵੀਂ ਰੱਬਾ ਚਰਨਾ 'ਚ ਜਗਾਹ,
ਲਈ ਸਾਨੂੰ ਵੀ ਆਪਣਾ ਬਣਾ |
ਜੋ ਹੋਏ ਸਾਡੇ ਕੋਲੋਂ ਗੁਨਾਹ,
ਸਾਈ ਮੇਰੇ ਸਾਰੇ ਗੁਨਾਹਾਂ ਨੂੰ ਮਿਟਾਦੇ |
ਇਨ੍ਹੀਂ ਹੀ ਫਰਿਆਦ ਹੈ ਤੇਰੇ ਅੱਗੇ ਰੱਬਾ,
ਸਾਡੇ ਮਨ 'ਚ ਨਾਮ ਆਪਣਾ ਛਪਾਦੇ |





© Viney Pushkarna

pandit@writeme.com

www.fb.com/writerpandit