Type Here to Get Search Results !

Punjabi Kio Nahi

ਕਿਓਂ ਲੋਕੋ ਪਾਈ ਜਾਂਦੇ ਹੋ ਵੰਡੀਆਂ ,
ਕਿਓਂ ਬਗਾਨੇ ਮੁਲਕ ਸੁਦਾਰ ਰਹੇ ਹੋ |
ਕੀ ਦੋ ਭਰਾ ਇਕੱਠੇ ਨਹੀ ਰਹ ਸਕਦੇ,
ਕਿਓਂ ਨਵਾਂ ਆਸ਼ਿਆਨਾ ਸਜ਼ਾ ਰਹੇ ਹੋ |
ਜੋ ਚੱਲ ਵਿਦੇਸ਼ਾਂ ਚ ਵੱਸ ਗਏ ਨੇ, ਜੇ ਓਹ ਪੰਜਾਬੀ ਨੇ,
ਤਾਂ ਐਥੇ ਜਿਹੜੇ ਮਰ ਰਹੇ ਨੇ, ਉਹ ਪੰਜਾਬੀ ਕਿਓਂ ਨਹੀ |

ਨਾਨਕ ਕਹ ਗਿਆ ਨਾ ਵੰਡੀਆਂ ਪਾਈਏ,
ਛੱਡ ਵੈਰ ਨੂੰ ਇਕ ਰੱਬ ਧਿਆਈਏ |
ਕੋਈ ਛੋਟਾ ਨਹੀ - ਕੋਈ ਵੱਡਾ ਨਹੀ,
ਸੱਬ ਨੂੰ ਇਕੋ ਜਿਹਾ ਮਾਨ ਦਿਲਾਏ |
ਸੱਤ ਗੁਰੂ ਗੋਬਿੰਦ ਰਾਇ ਸਾਡੇ, ਗੁਰੂ ਪੰਜਾਬੀ ਨੇ,
ਪਰ ਪਟਨਾ ਵਾਲੇ ਜਿਹੜੇ ਐਥੇ ਆ ਗਏ, ਓਹ ਪੰਜਾਬੀ ਕਿਓਂ ਨਹੀ |

ਕਰਾ ਕੇ ਦੰਗੇ ਹੈ ਸਿਆਸਤ ਪਾਈ,
ਕੌਮ ਦੇ ਨਾ ਤੇ ਵੋਟ ਹਥਿਆਇ |
ਪੰਜਾਬੀ ਪੰਜਾਬੀ ਕਹ ਕੇ ਨੇਤਾ ਨੇ,
ਪੰਜਾਬ ਦੀ ਵੇਖੋ ਕੀ ਹਾਲਤ ਬਣਾਈ |
ਲਾਲਚ ਦੇ ਭਰੇ ਨੇਤਾ ਜੇ, ਇਹ ਪੰਜਾਬੀ ਨੇ,
ਦੇਸ਼ ਦੇ ਲਈ ਜਿਨ੍ਹਾ ਜਾਨ ਗਵਾਤੀ, ਓਹ ਪੰਜਾਬੀ ਕਿਓਂ ਨਹੀ |

ਆ ਭਾਈ ਤੈਨੂੰ, ਇਕ ਗੱਲ ਸੁਣਾਵਾਂ,
ਹੁੰਦਾ ਕੀ ਪੰਜਾਬ, ਆ ਤੈਨੂੰ ਵਿਖਾਵਾਂ |
ਵਿਨਯ, ਵਿਕਾਸ  ਨੇ ਯਾਰ ਪੁਰਾਣੇ,
ਇਸ ਯਾਰੀ ਦੇ ਮੈਂ ਸਦਕੇ ਜਾਵਾਂ |
ਜੋ ਕਰਦੇ ਸਿਫਤ ਪੰਜਾਬ ਦੀ, ਜੇ ਓਹ ਪੰਜਾਬੀ ਨੇ,
ਜਿਹੜੇ ਹੋਣ ਖਾਮਿਆ ਸੁਣਾਂਦੇ, ਓਹ ਪੰਜਾਬੀ ਕਿਓ ਨਹੀ |

ਭਾਸ਼ਾ ਪੰਜਾਬੀ ਨੂੰ ਮੈਂ ਪਿਆਰ ਕਰਾਂ,
ਪਰ ਹਿੰਦੀ ਨੂੰ ਵੀ ਕਿੱਦਾਂ ਭੁਲਾਵਾਂ |
ਜਿਸ ਮਾਂ ਤੋਂ ਜਾਮਿਆਂ ਨੇ ਦੋਵੇ,
ਉਸ ਸੰਸਕ੍ਰਿਤ ਨੂੰ ਮੈਂ ਸ਼ੀਸ਼ ਨਿਵਾਵਾਂ |
ਜੋ ਬੋਲਣ ਭਾਸ਼ਾ ਪੰਜਾਬੀ, ਜੇ ਓਹ ਪੰਜਾਬੀ ਨੇ,
ਤਾਂ ਸੰਸਕ੍ਰਿਤ - ਹਿੰਦੀ ਬੋਲਣ ਵਾਲੇ, ਓਹ ਪੰਜਾਬੀ ਕਿਓਂ ਨਹੀ |

ਸਿਰ ਤਾਜ ਹੈ, ਪੱਗੜੀ ਪੰਜਾਬ ਦੀ,
ਸਭ ਕਹਿਣ, ਗੱਲ ਹੈ ਜਨਾਬ ਦੀ |
ਬਿਨ ਪਗੜੀ ਦੇ ਰਹਿਣ ਵਾਲੇ ਦੀ,
ਕਰਦੇ ਨੇ ਨਿੰਦਾ ਹਰ ਜਨਾਬ ਜੀ |
ਜੋ ਪੱਗ ਬੰਨਦੇ ਬੋਚਵੀੰ, ਜੇ ਓਹ ਪੰਜਾਬੀ ਨੇ,
ਜਿਨ੍ਹਾਂ ਨੇ ਕਟਾ ਟੋਪੀ ਪਾ ਲਈ, ਉਹ ਪੰਜਾਬੀ ਕਿਓਂ ਨਹੀ |

ਪੰਜਾਬੀਆਂ ਲਈ ਇਕ ਰੱਬ ਦਾਤਾ,
ਕਿਸੇ ਹਬੀਬ, ਕਿਸੇ ਦਾ ਰੱਬ ਰਾਖਾ |
ਸੂਰਮੇ ਸਭ ਨੇ ਧੜਕਨ ਪੰਜਾਬ ਦੀ,
ਪੰਜਾਬ ਦਾ ਨਾਮ ਇਨ੍ਹਾਂ ਚਮਕਤਾ |
ਜੋ ਸਿੱਖ ਆਜ਼ਾਦੀ ਵਿਚ ਲੜੇ ਸੀ, ਜੇ ਓਹ ਪੰਜਾਬੀ ਨੇ,
ਤਾਂ ਹਿੰਦੂ ਜਿਹੜੇ ਮੋਤ ਗੱਲ ਲਾ ਗਏ, ਓਹ ਪੰਜਾਬੀ ਕਿਓਂ ਨਹੀ |

ਲਖਾਂ ਗਾਇਕਾ, ਗੀਤ ਸੁਨਾਤਾ,
ਕਈਆਂ ਨੇ ਹੱਥ, ਕੰਨੀ ਲਾਗਵਾਤਾ |
ਕਈ ਯੋ ਯੋ ਕਰਕੇ, ਟਾਪੁਸੀ ਲਾਗੇ,
ਕਈਆਂ ਨੂੰ ਲੋਕਾਂ, ਦਿਲ ' ਚ ਵਸਾਤਾ |
ਜੋ ਪੁਠੇ ਸਿਧੇ ਗੀਤ ਬਨੋੰਦੇ, ਜੇ ਓਹ ਪੰਜਾਬੀ ਨੇ,
ਤਾਂ ਹਿੰਦੀ 'ਚ ਜੋ ਰਾਜਨ ਨੇ ਗੋਉਂਦੇ, ਉਹ ਪੰਜਾਬੀ ਕਿਓਂ ਨਹੀ |
ਕੱਦ ਬਦਲੂ ਇਹ ਸਮਾਜ 'ਚ ਰਹਿਣਾ,
ਕੱਦ ਤਕ ਹੋਰ ਹੈ ਜੁਲਮ ਇਹ ਸਹਿਣਾ |
ਬ੍ਰਾਹਮਣਾ ਦੀ ਆਓ ਪਹਿਚਾਨ ਕਰਾਈਏ,
ਰਲ ਪੰਜਾਬ ਦੀ ਤਾਕਤ ਵਾਦਾਇਏ |
ਜੋ ਪੰਜਾਬ ਛੱਡ ਬਾਹਰ ਜਾ ਬੈਠੇ, ਜੇ ਓਹ ਪੰਜਾਬੀ ਨੇ,
ਤਾਂ ਬ੍ਰਾਹਮਣ ਜਿਹੜੇ ਐਥੇ ਹੱਕ ਲਈ ਲੜਦੇ, ਉਹ ਪੰਜਾਬੀ ਕਿਓਂ ਨਹੀ |

ਇਹ ਹੀ ਨੀਰਜ, ਰਾਜਨ ਦਾ ਕਹਿਣਾ,
ਪੰਜਾਬ ਸਾਡਾ ਮਾਂ ਭਾਰਤੀ ਦਾ ਗਹਿਣਾ |
ਦਿਲੋਂ ਇਸਨੂੰ ਅਸੀਂ ਪਿਆਰ ਕਰਦੇ ਹਾਂ,
ਰਿਸ਼ੁ, ਨੀਤੀਸ਼ ਨੇ ਸਦਾ ਐਥੇ ਹੀ ਰਹਿਣਾ |
ਜੋ ਵਿਨਯ ਰਿਹਾ ਗੀਤ ਬਣਾ, ਉਸਦੀ ਜਾਨ ਪੰਜਾਬੀ ਏ,
ਕਰਦੇ ਜਿਹੜੇ ਪਿਆਰ ਪੰਜਾਬ ਨੂੰ, ਉਹੀ ਪੰਜਾਬੀ ਹਨ ਜੀ |





© Viney Pushkarna

pandit@writeme.com

www.fb.com/writerpandit