Type Here to Get Search Results !

Rajan Veer (Old)

ਵੀਰੇ ਤੂੰ ਹੈਂ ਜਾਨ ਮੇਰੀ,
ਹੈ ਸੱਚੀ ਪਹਿਚਾਨ ਮੇਰੀ,
ਤੇਰੇ ਬਾਜੋਂ ਨਾ ਦਿਨ ਲੰਗਦੇ ਨੇ,
ਨਾ ਲੰਗੇ ਹੈ ਕੋਈ ਸ਼ਾਮ ਮੇਰੀ |

ਬਸ ਇਨ੍ਹੀਂ ਮੇਹਰ ਕਰੀਂ ਤੂੰ ਸਾਈਆਂ,

ਕਬੂਲ ਕਰੀਂ ਹਰ ਫਰਿਆਦ ਮੇਰੀ |
ਵਿਨਯ ਦਰ ਤੇਰੇ ਰਹੇ ਸਦਾ ਆਓਂਦਾ,
ਕਦੇ ਭੁੱਲੇ ਨਾ ਮੈਨੂੰ ਔਕਾਦ ਮੇਰੀ |

ਦੁੱਪ 'ਚ ਚਲਦਿਆਂ
ਹਰ ਪਲ
,
ਵੀਰ ਮੇਰਾ ਹੈ ਸ਼ਾਵਂ ਮੇਰੀ |
ਬਖਸ਼ੀ ਤੂੰ ਮੇਰੇ
ਦਾਤਿਆ
,
ਰਖੀੰ ਹਰ ਅਰਦਾਸ
ਮੇਰੀ |

ਦੇਵੀਂ ਭੁੱਲਾ ਮੇਰੇ ਗੁਨਾਹਾਂ ਨੂੰ,

ਰਖੀੰ ਚਰਨਾ 'ਚ ਜਗਾਹ ਮੇਰੀ |
ਮੈਂ ਬਣਾ ਪਰਸ਼ਾਵਾਂ ਵੀਰ ਦਾ,
ਹੈ ਇਹੁ ਫਰਿਆਦ, ਸ਼ੁਬੋ-ਸ਼ਾਮ ਮੇਰੀ |

ਹੇ ਸ਼ਿਵਾ, ਦਾਸ ਚਰਨੀ ਆਇਆ,

ਬੇੜਾ ਮੇਰਾ ਵੀ ਤੂੰ, ਪਾਰ ਕਰੀਂ |
ਰਖੀੰ ਦੋਹਾਂ ਨੂੰ ਮਾਲਾ 'ਚ ਪੀਰੋ ਕੇ,
ਕਦੀ ਨਾ ਤੰਧ ਤਾਰ ਤਾਰ ਕਰੀਂ |

ਭਰਾ ਮਾਪੇ ਤਾਂ, ਮੇਰੇ ਰੱਬ ਵਰਗੇ,

ਮੈਨੂੰ ਮੇਰਿਆ ਸਾਈਆਂ ਮਾਫ਼ ਕਰੀਂ |
ਲਵਾਂ ਤੇਰੇ ਤੋਂ ਪਹਿਲਾਂ ਨਾਮ ਇਨ੍ਹਾਂ ਦਾ,
ਇਨ੍ਹਾਂ ਤੇ ਮਹਿਰ ਤੂੰ ਕਰਤਾਰ ਕਰੀਂ |

ਸਿਰ ਮੇਰੇ ਤੇ ਜੋ ਦਿਤੀਆਂ ਸ਼ਾਵਾਂ,

ਹੁਣ ਤਿਨਾ ਤੋਂ ਤੁਹੀਂ ਚਾਰ ਕਰੀਂ |
ਜਿਓੰਦਾ ਹੈ ਜਿਸ ਪਿਆਰ ਦੇ ਖਾਤਿਰ,
ਉਸ ਪਿਆਰ ਦਾ ਵਿਨਯ ਸਤਕਾਰ ਕਰੀਂ |

ਲਓ ਆਇਆ, ਮੈਂ ਪਰਸ਼ੁਰਾਮ ਜੀ,

ਲੈ ਤੁਹਾਡੇ ਚਰਨੀ ਵੀ ਫਰਿਆਦ ਮੇਰੀ |
ਦੇਣਾ ਮੈਨੂੰ ਵੀ ਤੁਸੀਂ ਹੌਂਸਲਾ,
ਕਦੇ ਹਿੱਲੇ ਨਾ ਜੀਵਨ ਦੀ ਤਾਰ ਮੇਰੀ |

ਚੱਲ ਪਾਵਾਂ ਮੈਂਵੀਂ ਕੰਡਿਆਂ ਤੇ,

ਹੋਵੇ ਫੁੱਲਾਂ ਜੇਹੀ ਪਹਿਚਾਨ ਮੇਰੀ |
ਜੋ ਦਿਤਾ ਮੈਨੂੰ ਸਤਕਾਰ ਯਾਰਾਂ ਨੇ,
ਰਹੇ ਕਰਜਦਾਰ ਸਦਾ ਜਾਨ ਮੇਰੀ |

ਭਾਭੀ ਦੇ ਚਰਨਾ ਨੂੰ ਸ਼ੀਸ਼ ਨਿਵਾਵਾਂ,

ਨੀਰਜ - ਰਾਜਨ ਨੇ ਸ਼ਾਨ ਮੇਰੀ |
ਰੂਹਾਂ ਤੋਂ ਜੋ
ਬਣਦੇ ਸਾਥੀ
,
ਵੀਰ ਭੈਣਾਂ ਨੇ ਓਹ
ਸੌਗਾਤ
ਮੇਰੀ |




© Viney Pushkarna

pandit@writeme.com

www.fb.com/writerpandit