Type Here to Get Search Results !

Rajan Veer (Sufi Style)

ਵੀਰੇ ਤੂੰ ਹੈਂ ਜਾਨ ਮੇਰੀ,
ਹੈ ਸੱਚੀ ਪਹਿਚਾਨ ਮੇਰੀ |
ਤੇਰੇ ਬਾਜੋਂ ਨਾ ਦਿਨ ਲੰਗਦੇ ਨੇ,
ਨਾ ਲੰਗੇ ਹੈ ਕੋਈ ਸ਼ਾਮ ਮੇਰੀ |
ਬਸ ਇਨ੍ਹੀਂ ਮੇਹਰ ਕਰੀਂ ਤੂੰ ਸਾਈਆਂ,
ਕਬੂਲ ਕਰੀਂ ਹਰ ਫਰਿਆਦ ਮੇਰੀ |
ਵਿਨਯ ਦਰ ਤੇਰੇ ਰਹੇ ਸਦਾ ਆਉਂਦਾ,
ਕਦੇ ਭੁੱਲੇ ਨਾ ਮੈਨੂੰ ਔਕਾਦ ਮੇਰੀ |

ਹੇ ਸ਼ਿਵਾ ਦਾਸ ਚਰਨੀ ਆਇਆ,
ਬੇੜਾ ਸਾਡਾ ਵੀ ਤੂੰ ਪਾਰ ਕਰੀਂ |
ਰਖੀੰ ਦੋਹਾਂ ਨੂੰ ਮਾਲਾ 'ਚ ਪਿਰੋਕੇ,
ਕਦੇ ਨਾ ਤੰਦ ਤਾਰ ਤਾਰ ਕਰੀਂ |
ਸਿਰ ਮੇਰੇ ਤੇ ਜੋ ਦਿਤੀਆਂ ਸ਼ਾਵਾਂ,
ਹੁਣ ਤਿਨਾਂ ਤੋਂ ਤੁਹੀਂ ਚਾਰ ਕਰੀਂ |
ਸਾਰੀ ਕਾਇਨਾਤ ਰਹੇ ਤਕਦੀ ,
ਇਹ ਰਹਿਮਤ ਕਰਤਾਰ ਕਰੀਂ |

ਖੁੱਦਾ ਬਕਸ਼ ਮੇਰੇ ਗੁਨਾਹਾਂ ਨੂੰ,
ਰਖੀੰ ਚਰਨਾ 'ਚ ਜਗ਼ਾਹ ਮੇਰੀ |
ਮੈਂ ਬਣਾ ਪਰਸ਼ਾਵਾਂ ਵੀਰ ਦਾ,
ਹੈ ਇਨ੍ਹੀਂ ਹੀ ਰਜ਼ਾ ਮੇਰੀ |
ਖਵਾਹਿਸ਼ਾਂ ਲਗਾ ਤੂੰ ਪੰਖ ਦੇ ਐਸੇ,
ਕੋਈ ਆਸ ਨਾ ਹੋਵੇ ਤਬਾਹ ਮੇਰੀ |
ਜਿਹੜਾ ਦਿੱਤਾ ਸਤਕਾਰ ਯਾਰਾਂ ਨੇ,
ਧੰਵਾਦ ਕਰੇ ਰੁਹੋ ਜਾਨ ਮੇਰੀ |

ਭਰਾ ਮਾਪੇ, ਰੱਬਾ ਤੇਰੇ ਵਰਗੇ,
ਮੈਨੂੰ ਮੇਰਿਆ ਮਲਕਾ, ਮਾਫ਼ ਕਰੀਂ |
ਲਵਾਂ ਤੇਰੇ ਤੋਂ ਪਹਿਲਾਂ, ਨਾਮ ਇਨ੍ਹਾਂ ਦਾ,
ਮੈਨੂੰ ਸ਼ਿਵਾ ਤੂੰ ਆਪਣਾ, ਦਾਸ ਕਰੀ |
ਮਾਂ ਦਾ ਦੂਜਾ ਰੂਪ, ਹੈ ਭਾਭੀ,
ਇਨ੍ਹਾਂ ਦੇ ਚਰਨੀ ਵੀ ਮੇਰਾ, ਵਾਸ ਕਰੀਂ |
ਸਬ ਰਿਸ਼ਤੇ ਹੋਣ ,ਕਰੀਬ ਮੇਰੇ,
ਪੂਰੀ ਐਵੀ ਮੇਰੀ ਆਸ ਕਰੀਂ |




© Viney Pushkarna

pandit@writeme.com

www.fb.com/writerpandit