ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ,
ਬੇਕਦਰਾਂ ਨਾਲ ਯਾਰੀ, ਯਾਰੋ ਕਦੇ ਨ ਲਾਇਓ |
ਯਾਰੀ ਜਾਨ ਤੋਂ ਪਿਆਰੀ, ਕਹਿੰਦੇ ਹਨ ਏ, ਮੱਤਲਬ ਲਈ ਤੁਹਾਨੂੰ, ਗੁਰੂ ਬਣਾ ਦੇਂਦੇ ਹਨ ਏ |
ਪਹਿਲਾਂ ਲਾ ਯਾਰੀ, ਬਾਅਦ ਤੋੜ ਲੈਂਦੇ ਹਨ ਏ, ਯਾਰੋ ਇਹ ਧੋਖਾ, ਤੁਸੀਂ ਕਦੇ ਨ ਖਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ........
ਲਾਈ ਯਾਰੀ ਦਾ, ਦਸਤੂਰ ਵੇਖ ਲੋ, ਭੱਖਦਾ ਗੱਦਾਰੀ ਦਾ, ਤੰਦੂਰ ਵੇਖ ਲੋ |
ਲੋੜ ਪੈਣ ਨੇ ਮੁਹੰ ਮੋੜ ਲੈਂਦੇ ਨੇ ਜਿਹੜੇ, ਐਸੇ ਯਾਰਾਂ ਨਾਲ ਸਾਥ ਯਾਰੋ ਤੁਸੀਂ ਨ ਬਨਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........
ਮਿੱਟੀ ਦੇ ਪੁੱਤਲੇ ਨੂੰ ਕਿਓ ਬੇਜਾਨ ਕਹਿੰਦੇ ਨੇ, ਜੇ ਗੱਦਾਰ ਵੀ ਆਪਣੇ ਆਪ ਨੂੰ ਇਨਸਾਨ ਕਹਿੰਦੇ ਨੇ |
ਗੱਦਾਰਾਂ ਨੂੰ ਗੱਦਾਰੀ ਤੇ ਸੱਦਾ ਮਾਣ ਹੁੰਦਾ ਹੈ, ਯਾਰੋ ਇਸ ਗੱਦਾਰੀ ਪਿੱਛੇ, ਜਬ੍ਬ ਣਾ ਗਵਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........
ਜਿਓਣ ਲਈ ਰਿਸ਼ਤਿਆਂ ਦੀ ਲੋੜ ਤਾ ਬਥੇਰੀ, ਨਿਬਾਊਂ ਵੇਲੇ ਕਰਦੇ ਆ ਤੇਰੀ ਮੇਰੀ |
ਹਰ ਗੱਲ ਦਾ ਜੱਗ ਬਣਾ ਦੇਂਦਾ ਹੈ ਤਮਾਸ਼ਾ, ਯਾਰੋ ਕਦੇ ਸੱਚੇ ਮਾਣੋ ਕੋਈ ਭੈਣ ਵੀ ਨ ਬਣਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........
ਇਕ ਦੁਨਿਆ ਤੇ ਦਿਲਦਾਰ ਹੈ ਅਨੋਖਾ, ਵਿਸ਼ਵਾਸ਼ ਤੋਂ ਖਾਲੀ, ਪੈਸੇ ਨਾਲ ਸੋਖਾ |
ਤੁਸੀਂ ਚਾਹੋ ਰਹਿਣਾ ਭਾਰਤ, ਓਹ ਆਖੇ ਕਨੇਡਾ, ਐਸੇ ਪੈਸੇ ਪਿੱਛੇ ਭੁਖਿਆਂ ਨਾਲ, ਪਿਆਰ ਵੀ ਨ ਪਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........
ਕੋਈ ਚਾਹੇ ਕਿਨ੍ਹਾ, ਤਰਲੇ ਮਿੰਨਤਾ ਤੇ ਆਜੇ, ਪੈਰਾ 'ਚ ਬੈਠ, ਆਪਣਾ ਦੁੱਖੜਾ ਸੁਨਾਜੇ |
ਚੱਕ ਕੇ ਨ ਕਦੇ ਉਸਨੂੰ, ਤਾਲਿਆਂ ਤੇ ਬਿਠਾਇਓ, ਕਦੇ ਨ ਉਸਦੇ ਦੁੱਖ ਆਪਣੇ ਬਣਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........
ਜਿਸ ਨੂੰ ਵੱਡੀ ਭੈਣ ਸੀ ਬਣਾਇਆ, ਉਸਨੂੰ ਵੀ ਮੇਰਾ, ਵਿਸ਼ਵਾਸ਼ ਨ ਸੀ ਆਇਆ |
ਇਸ ਗੱਲ ਦਾ ਗਿੱਲਾ ਨ ਬਾਅਦ 'ਚ ਨਾ ਮਨਾਇਓ, ਪਹਿਲਾਂ ਹੀ ਆਪ ਨੂੰ ਹੋਣ ਗੁਲਾਮ ਤੋਂ ਬਚਾਇਓ ||
ਯਾਰੋ ਮੇਰੀ ਇਕ ਗੱਲ, ਸੁਨਿਓ - ਸੁਨਾਇਓ..........
![]() | © Viney Pushkarna pandit@writeme.com www.fb.com/writerpandit |
Social Plugin