ਮੈਂ ਹਾਂ ਖੁਸ਼ ਯਾਰਾਂ ਪੁਰਾਨੇਆਂ ਨਾਲ ਸਾਥ ਬਣਾ ਕਿ,
ਅੱਜ ਹੋ ਪੂਰੇ ਗਏ ਸੱਬ ਵੱਖਵੇ ਦਿਲ ਦੇ |
ਚਾਹੇ ਛੱਡ ਲਵਲੀ ਦਿੱਤਾ ਅਸੀਂ ਕਈ ਸਾਲਾਂ ਤੋਂ,
ਅੱਜ ਵੀ ਯਾਰ ਪੁਰਾਣੇ ਆ ਗੱਲ ਲਾ ਮਿਲਦੇ ||
ਮਿਲੀਆ ਵਰੁਣ ਲੱਗ ਸੀਨੇ ਠੰਡ ਪਾਵੇ,
ਯਾਰਾ ਬੀਤੇ ਦਿਨ ਓਹ ਹੁਣ ਕਿੰਝ ਕੋਈ ਭੁਲਾਵੇ |
ਨਿਧੀ ਮਿਲ ਪੁਰਾਣੇ ਸਮੇਂ ਨਾਲ ਸਾਂਝ ਕਰਾ ਗਈ,
ਕਿੰਝ ਹੁੰਦਾ ਸੀ ਮੈਂ ਸੱਬ ਯਾਦਾਂ ਬੋਲ ਸੁਣਾ ਗਈ ||
ਤੂੰ ਰਹੇ ਖੁਸ਼ੀਆਂ ਮਨਾਉਂਦੀ ਪੰਜਾਬ ਦੀ ਧੀਏ,
ਤੈਨੂੰ ਰਖਣ ਮਾਪੇ ਪੁਤਰਾਂ ਵਾਂਗ ਨੇੜੇ ਦਿਲ ਦੇ ||
ਮੈਂ ਹਾਂ ਖੁਸ਼ ਯਾਰਾਂ ਪੁਰਾਨੇਆਂ ਨਾਲ ਸਾਥ ਬਣਾ ਕਿ,
ਅੱਜ ਹੋ ਪੂਰੇ ਗਏ ਸੱਬ ਵੱਖਵੇ ਦਿਲ ਦੇ |||
ਵਿਨਯ ਜੱਦ ਮਿਲੀਆ ਨੂਰ ਜਮਾਤੀ ਪੁਰਾਣੀ ਨੂੰ,
ਯਾਦ ਕਰਾਂ ਫ੍ਰੇਸ਼ਰ ਦੀ ਜਾਣ ਨਿਮਾਣੀ ਨੂੰ |
ਮਾਇਕਲ ਸਰ ਦੀ ਸਿਖਿਆ ਤੇ ਹੇਮਾ ਜੀ ਦੀ ਮੇਹਰਬਾਨੀ ਨੂੰ,
ਰਖੀਂ ਯਾਰ ਯਾਦ ਸਦਾ ਓਹ ਪਲਾਂ ਤੇ ਹਾਣੀ ਤੂੰ ||
ਜੱਦ ਯਾਦ ਆਈ ਸੱਚੇ ਯਾਰਾਂ ਦੀ,
ਜਿਨ੍ਹਾਂ ਨੇ ਦਿਲਾਂ ਨਾ ਦਿਲ ਨੇ ਸਿਲ ਤੇ |||
ਮੈਂ ਹਾਂ ਖੁਸ਼ ਯਾਰਾਂ ਪੁਰਾਨੇਆਂ ਨਾਲ ਸਾਥ ਬਣਾ ਕਿ,
ਅੱਜ ਹੋ ਪੂਰੇ ਗਏ ਸੱਬ ਵੱਖਵੇ ਦਿਲ ਦੇ ||||
ਇਕ ਮਿੱਤਰ ਯਾਰ ਪੁਰਾਣਾ,
ਜਿਸਦਾ ਭੁਲਦਾ ਨਾ ਸੀ ਗਾਨਾ |
ਲਾ ਬਲਾਕ ‘ਚ ਅਸੀਂ ਬੈਠ ਜਾਣਾ,
ਤੇ ਨਵਦੀਪ ਨੇ ਗਾਨਾ ਸੁਨੋਉਣਾ ||
ਜਿਨ੍ਹਾਂ ਨੂੰ ਮਿਲ ਨਾ ਮੈਂ ਪਾਇਆ,
ਓਵੀ ਸਾਥੀ ਮੇਰੀ ਮੰਜਿਲ ਦੇ |||
ਮੈਂ ਹਾਂ ਖੁਸ਼ ਯਾਰਾਂ ਪੁਰਾਨੇਆਂ ਨਾਲ ਸਾਥ ਬਣਾ ਕਿ,
ਅੱਜ ਹੋ ਪੂਰੇ ਗਏ ਸੱਬ ਵੱਖਵੇ ਦਿਲ ਦੇ ||||![]() | © Viney Pushkarna pandit@writeme.com www.fb.com/writerpandit |
Social Plugin