ਅੱਖ ਖੁੱਲੀ,ਤੇਰੀ ਝੋਲੀ ਮਾਏ, ਦਿਨ ਬੱਚਪਨ ਦੇ, ਤੇਰੀ ਗੋਦ ਬਿਤਾਏ |
ਲਾਡ ਲੜਾਏ, ਜੋ ਸਮਝਾਏ, ਓਹ ਸੱਬ ਸਿਖਣਾ, ਮੈਂ ਚਹੁੰਦਾ ਹਾਂ ||
ਦੇ ਮਾਏ ਮੈਨੂੰ ਹੋਂਸਲਾ, ਅੱਜ ਕੁਝ ਬੰਨਣਾ, ਮੈਂ ਚਾਹੁੰਦਾ ਹਾਂ ||
ਜੋ ਸਾਨੂੰ, ਬਾਪੂ ਨੇ ਸੁਣਾਇਆ, ਜੱਦ ਰੋਏ, ਸੀਨੇ ਨਾਲ ਲਾਇਆ |
ਕਰ ਮੇਹਨਤ, ਸਾਨੂੰ ਪੜਾਇਆ, ਇਸ ਰੱਬ ਨੂੰ ਸ਼ੀਸ, ਮੈਂ ਨਿਵੋੰਦਾ ਹਾਂ ||
ਦੇ ਬਾਪੂ ਮੈਨੂੰ ਹੋਂਸਲਾ, ਅੱਜ ਕੁਝ ਕਰਨਾ, ਮੈਂ ਚਾਹੁੰਦਾ ਹਾਂ ||
ਥੋੜੀ ਸਿੱਖਿਆ, ਮੇਰੇ ਨਾਏ ਲਾ ਦੇ, ਮੈਨੂੰ ਵੀ ਵੀਰੇ, ਆਪਣੇ ਵਾਂਗ ਬਣਾ ਦੇ |
ਜੱਦ ਆਏ ਮੁਸ਼ਕਿਲ ਮੈਨੂੰ ,ਤਾਂ , ਤੈਨੂੰ ਹੀ ਕਾਲਜੇ, ਮੈਂ ਲੋਂਦਾ ਹਾਂ ||
ਦੇ ਵੀਰੇ ਮੈਨੂੰ ਹੋਂਸਲਾ, ਅੱਜ ਪੈਰੀ ਖਲੋਣਾ, ਮੈਂ ਚਹੁੰਦਾ ਹਾਂ ||
ਅੱਜ ਅੱਖੀਂ ਮੇਰੇ ,ਹੰਜੂ ਆ ਗਏ, ਜੱਦ ਲਮ੍ਹੇ ਜੀਵਨ ਦੇ, ਸੱਚ ਸੁਣਾ ਗਏ |
ਲੱਬ ਪਥਰਾ ਗਏ, ਸਾਹ ਰੁਕਾ ਗਏ, ਇਹ ਰੁਕੇ ਸਾਹ ਚਲਾਨਾ, ਮੈਂ ਚਾਹੰਦਾ ਹਾਂ ||
ਦੇ ਰੱਬਾ ਮੈਨੂੰ ਹੋਂਸਲਾ, ਆਪਣੀ ਪਹਿਚਾਨ ਬਣਾਨਾ, ਮੈਂ ਚਾਹੰਦਾ ਹਾਂ ||
ਇਕ ਸੱਚ ਹਾਂ ਮੈਂ, ਆਪਣੀ ਜੁਬਾਨ ਕਰ ਰਿਆ,
ਕਿਸ ਹੱਦ ਤੱਕ ਹਾਂ, ਮੈਂ ਕਿਸੇ ਨੂੰ ਪਿਆਰ ਕਰ ਰਿਆ |
ਜੋ ਜ਼ਜਬਾਤ ਮੈਂ ਸੀ ਦਿਲ ‘ਚ ਕੈਦ ਕਰ ਰਿਆ,
ਅੱਜ ਮੇਹਬੂਬ ਨੂੰ ਦਸਣਾ, ਮੈਂ ਚਾਹੰਦਾ ਹਾਂ ||
ਜੋ ਦੇ ਸਾਥ ਮੇਹਬੂਬ ਮੇਰਾ, ਸੰਗ ਉਸਦੇ ਵਸਣਾ, ਮੈਂ ਚਾਹੰਦਾ ਹਾਂ ||
ਚਾਹੇ ਜੱਗ ਉਤੇ ਪੈਸਾ, ਕਾਰੋਬਾਰ ਬਥੇਰੇ ਨੇ, ਗੂੜ੍ਹੇ ਪਿਆਰ ਜਿਨ੍ਹਾਂਦੇ, ਅਨਮੁੱਲੇ ਯਾਰ ਮੇਰੇ ਨੇ |
ਜੋ ਛੱਡ ਮੁਸੀਬਤ ‘ਚ ਸੀ ਸਾਥ ਗਏ, ਯਾਦ ਉਨ੍ਹਾਂ ਨੂੰ ਵੀ ਕਰਨਾ, ਮੈਂ ਚਹੁੰਦਾ ਹਾਂ ||
ਰਹਣਾ ਸਾਥ ਮੇਰੇ ਯਾਰੋ ਸਦਾ, ਨਾਲ ਤੁਹਾਡੇ ਹਸਨਾ, ਮੈਂ ਚਹੁੰਦਾ ਹਾਂ ||
ਯਾਰੀ ਬਾਜੋਂ ਅੱਜ, ਮੂੰਹ ਖੋਲ ਨਹੀ ਹੁੰਦਾ, ਹੈ ਪਿਆਰ ਉਸਨੂੰ ਬੋਲ ਨਹੀ ਹੁੰਦਾ ||
ਆਪਣੇ ਪੈਰੀ ਸੱਬ ਨੂੰ ਹੈ ਖੜਨਾ ਹੁੰਦਾ, ਅੱਜ ਉਨ੍ਹਾਂ ਪੈਰਾਂ ਤੇ ਖੜਨਾ, ਮੈਂ ਚਹੁੰਦਾ ਹਾਂ ||
ਜੋ ਜੱਗ ਆਖੇ ਸਚਾ ਪਿਆਰ ,ਐਸਾ ਪਿਆਰ ਕਰਨਾ, ਮੈਂ ਚਹੁੰਦਾ ਹਾਂ ||
ਲਵ ਇਜ਼ ਲਾਈਫ
![]() | © Viney Pushkarna pandit@writeme.com www.fb.com/writerpandit |
Social Plugin