ਅੱਜ ਆਪਣੀ ਗਲਤੀ ਦੇ, ਹੋਇਆ ਮੈਂ ਰੂਬਰੂ,
ਸੁੱਕੇ ਨਾ ਅਸ਼ਕ ਐਸੀ, ਤਾਰ ਹੋ ਗਈ ਸ਼ੁਰੂ |
ਚਿੱਤ ਕਰੇ ਵਿਨਯ, ਮੈਂ ਸਾਹਾਂ ਨੂੰ ਮਿਟਾ ਲਵਾਂ,
ਪਰ ਐਡੀ ਅਸਾਨੀ ਨਾਲ, ਗੁਨਾਹ ਕਿਵੇਂ ਲੁਕਾ ਲਾਵਾਂ ||
ਜੋ ਟੁਟ ਚੂਰ ਚੂਰ ਹੋਇਆ, ਬੇਕਿਸਮਤ ਮੈਂ ਓਹ ਹਾਰ ਹਾਂ,
ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||......
ਸੋਚਦਾ ਹਾਂ ਮੈਂ ਜੇਕਰ, ਕਰਦਾ ਨਾ ਇਜ਼ਹਾਰ ਉਹਨੂੰ,
ਲਗਦਾ ਨਾ ਕਦੇ ਪਤਾ, ਕਿਨਾ ਕਰਦਾ ਹਾਂ ਪਿਆਰ ਉਹਨੂੰ |
ਸਚ ਮੇਰੇ ਪਿਆਰ ਦਾ, ਮੈਂ ਸਾਲਾਂ ਪਈ ਲਕੋ ਲਿਆ,
ਨਾ ਲਗਾ ਪਤਾ ਕਿਵੇਂ, ਭੇਦ ਦਿਲ ਦਾ ਗਿਆ ਖੋਲਿਆ ||
ਦਿਲਾ ਨਿਕਲੀ ਹਰ ਗੱਲਦਾ, ਕਰਦਾ ਵਿਨਯ ਸਤਕਾਰ ਹਾਂ,
ਪਰ ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||......
ਜੋ ਹਾਲਤ ਹੈ ਉਸਦੀ ਅੱਜ, ਨਾ ਜਾਏ ਮੈਥੋਂ ਸੋਚ ਵੀ,
ਉਡਦੇ ਖਿਆਲਾਂ ਦੀ ਤਰ, ਨਾ ਜਾਏ ਮੈਥੋਂ ਬੋਚ ਵੀ |
ਬੋਚ ਬੋਚ ਡੇਮੇ ਸਾਰੇ , ਸਾਹੀਂ ਮੈਂ ਪਿਰੋ ਲਾਵਾਂ
ਤੇ ਜਿੰਦਗੀ ਦੀ ਸੱਚਾਈ, ਉਹਦੇ ਤੋਂ ਲਕੋ ਲਵਾਂ ||
ਰੱਬਾ ਤੁਹੀਂ ਜਾਨੇ ਮੈਂ, ਉਸਨੂੰ ਚਾਹਾਂ ਖੁਸ਼ਹਾਲ ਹਾਂ,
ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||......
ਰਾਤ ਭਰ ਸੁਪਨੇ ਵੇਖਾਂ, ਉਹਦੇ ਇੰਤੇਜਾਰ ਦੇ,
ਕਰ ਰਿਆ ਸੀ ਮੈਂ ਉਡੀਕਾਂ, ਪਲ ਇਜ਼ਹਾਰ ਦੇ |
ਕਰ ਕੇ ਇਜ਼ਹਾਰ ਉਹਨੂੰ, ਕੀ ਮੈਂ ਪਾ ਲਿਆ,
ਸਗੋਂ ਓਹਦੇ ਹਾਸਿਆਂ ਨੂੰ ਗਮਾਂ ‘ਚ ਗਵਾ ਲਿਆ ||
ਕਾਸ਼ ਆਉਂਦਾ ਨਾ ਵਿਨਯ, ਨਾ ਕਹਿੰਦਾ ਕਰਦਾ ਪਿਆਰ ਹਾਂ,
ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||......
ਰੇਸ਼ਮ ਦੀ ਮੱਕੜੀ ਵਾਂਗ ਵਿਨਯ, ਆਸ਼ਿਆਨਾ ਬਣਾ ਲਿਆ,
ਅਖਾਂ ਚੋਂ ਡਿਗੇ ਹੰਜੂਆਂ ਨੂੰ ਵੀ, ਬਣਾ ਸਾਥੀ ਮਿਲਾ ਲਿਆ |
ਜਾਗ ਉਥੇ ਖਵਾਬਾਂ ਨੂੰ, ਦੇ ਲੋਰੀ ਅਸਾਂ ਸੁਆ ਲਿਆ,
ਓਹ ਰਹੇ ਖੁਸ਼ ਸਦਾ, ਲੈ ਆਪਣਾ ਆਪ ਗਵਾ ਲਿਆ ||
ਨਾ ਹੋਰ ਜਿੰਦਗੀ ‘ਚ ਹੋਊ, ਐਸੀ ਵਾਦੇ ਦੀ ਧਾਰ ਹਾਂ,
ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||......
ਕਿਰਨ, ਰੌਸ਼ਨੀ ਲਈ ਵਿਨਯ, ਕਰੇ ਫਰਿਆਦ ਮੇਰੇ ਖੁਦਾ,
ਇਕ ਆਸ ਤੇਰੇ ਤੋਂ, ਨਾ ਭੂਲੇ ਵਿਨਯ ਔਕਾਦ ਮੇਰੇ ਖੁਦਾ |
ਕਰਾ ਦੇ ਨਿਕਾਹ ਮੇਰਾ, ਉਸਦੀ ਯਾਦਾਂ ਨਾਲ ਮੇਰੇ ਸਾਈਆਂ,
ਨਾ ਆਏ ਦੂਜੀ ਰਾਹ ਪਿਆਰ ਦੀ. ਇਸ ਦਿਲ ਚ ਮੇਰੇ ਖੁਦਾ ||
ਮਾਫ਼ ਕਰਨਾ ਜੋ ਲਿਖਿਆਂ ਚੰਦ ਸਤਰਾਂ, ਨਿਮਾਣਾ ਜਿਆ ਕਲਾਕਾਰ ਹਾਂ,
ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||......
![]() | © Viney Pushkarna pandit@writeme.com www.fb.com/writerpandit |
Social Plugin