ਅੱਜ ਕੋਸਾਂ ਆਪਣੇ ਵੇਲੇ ਨੂੰ, ਪਿਆਰ ਦੇ ਉਸ ਕੁਵੇਲੇ ਨੂੰ,
ਜੱਦ ਆਖਿਆ ਮਾਹੀ ਮੇਰੇ ਨੂੰ, ਮੈਂ ਕਰਾਂ ਪਸੰਦ ਐਨਾ ਤੇਰੇ ਨੂੰ |
ਕਾਥੋਂ ਉਸਦੇ ਆਗੇ ਬੋਲ ਪਿਆ, ਇਹ ਪਿਆਰ ਦਾ ਘੜਾ ਢੋਲ ਗਿਆ,
ਦਿੱਤਾ ਮੈਂ ਦੁੱਖ ਹੀ ਕਹਿ ਉਸਨੂੰ, ਕੀ ਪਿਆਰ ਮੇਰੇ ਦਾ ਮੋਲ ਪਿਆ ||
ਹੁਣ ਦੇ ਜਵਾਬ ਮੇਰੇ ਖੁਦਾ,ਕਿਓਂ ਐਨਾ ਮੈਂ ਬੇਕਰਾਰ ਸਾਂ,
ਸ਼ਾਯਦ ਉਸਦੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||....
ਅੱਜ ਜੋ ਪਈ ਮੁਸੀਬਤ ਗਲ ਤੇਰੇ, ਕਿਵੇਂ ਸਮਝਾਵਾਂ ਮੈਂ ਵੱਲ ਤੇਰੇ,
ਸੱਚ ਇਹ ਵੀ ਤਾਂ ਦਿਲੀਂ ਹੈਗਾ , ਨਹੀ ਅਖਰੂ ਸਕਦਾ ਝੱਲ ਤੇਰੇ |
ਜੇ ਕਰ ਬਿਆਨ ਦੇਵੇਂ ਮਾਪਿਆਂ ਨੂੰ, ਰਹਾਂ ਮੈਂ ਸਾਥ ਹਰ ਪਲ ਤੇਰੇ,
ਨਾ ਡਰ ਕਿਸੇ ਦੀ ਧਮਕਾਇਆਂ ਤੂੰ, ਹੈ ਖੁਦਾ ਦੀ ਰਹਿਮਤ ਵੱਲ ਤੇਰੇ ||
ਜੋ ਪਾਏਂ ਕੱਲਾ ਖੁਦ ਨੂੰ ਕਦੇ, ਸੋਚੀ ਨਾਲ ਖੜੇ ਹਥਿਆਰ ਹਾਂ,
ਸ਼ਾਯਦ ਤੇਰੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||....
ਮੈਂ ਜਾਣਦਾ ਕਿਨ੍ਹਾਂ ਮੁਸ਼ਕਿਲ, ਹੈ ਆਪਣੇ ਕਿਸੇ ਨੂੰ ਦੱਸ ਪਾਨਾ,
ਪਰ ਸੌਖਾ ਨਹੀ ਇਸਤੋਂ, ਲਕੋ ਦਿਲ ‘ਚ ਵੀ ਰੱਖ ਪਾਨਾ |
ਆਖੇ ਵਿਨਯ ਇਹ ਗਲ ਤੈਨੂੰ, ਸ਼ਾਯਦ ਆਖਦੇ ਹੀ ਮਰ ਜਾਣਾ,
ਜੋ ਸਮਝੇ ਨਾ ਕਦਰ ਤੇਰੇ ਜਜਬਾਤਾਂ ਦੀ, ਉਨ੍ਹੇ ਪਿਆਰ ਕਦੇ ਨੀ ਕਰ ਪਾਨਾ |
ਜੋ ਜੋ ਖੋਇਆ ਮੇਰੇ ਕਰਕੇ, ਮੈਂ ਸੱਬ ਲਈ ਜਵਾਬਦਾਰ ਹਾਂ.
ਸ਼ਾਯਦ ਤੇਰੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||....
ਸ਼ਾਯਦ ਮੈਂ ਖੋ ਦੇਵਾਂ, ਯਾਰ ਮੇਰੇ ਬਚ੍ਪੰਨ ਦਾ,
ਜਿਨ੍ਹਾਂ ਮੈਨੂੰ ਮਾਨ ਯਾਰੀ ਤੇ, ਉਹਨਾਂ ਤੇਰਾ ਵੀ ਹੱਕ ਬਣਦਾ |
ਯਾਰ-ਪਿਆਰ ਦੋਹੇਂ ਸਾਹਾਂ ਤੋਂ ਨੇੜੇ, ਜਿਨਾਂ ਮੈਂ ਨਹੀ ਭੁੱਲ ਸਕਦਾ,
ਲਖਾਂ ਚੇਹਰੇ ਇਸ ਦੁਨਿਆ ‘ਚ, ਪਰ ਹੁਣ ਕਿਸੇ ਤੇ ਨਹੀ ਡੁਲ ਸਕਦਾ ||
ਜੋ ਡੁਲ ਕੇ ਵੀ ਸਾਹੀਂ ਰਹਿ ਜਾਏ, ਕਹੇ ਵਕਤ ਐਸਾ ਦਿਲਦਾਰ ਹਾਂ,
ਸ਼ਾਯਦ ਤੇਰੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||....
ਪੂਰੇ ਚੰਨ ਨੂੰ ਮੈਂ ਸੱਚ ਕਬੂਲ, ਕਰਨਾ ਚਹੁੰਦਾ ਹਾਂ,
ਪਰ ਅਜੀਜ਼ ਰਿਸ਼ਤਾ ਨਾ ਖੋ ਦੇਵਾਂ, ਇਸ ਤੋਂ ਘਬ੍ਰੋੰਦਾ ਹਾਂ |
ਪਰ ਇਹ ਦਿਲ ਚੰਦ੍ਰਾ, ਨਾ ਦੱਸ ਕੇ ਵੀ ਰੋਉਂਦਾ ਹੈ,
ਐਸੇ ਲਈ ਇਹ ਵਿਨਯ, ਸੱਚਾਈ ਅੱਗੇ ਰਖਣਾ ਚਹੁੰਦਾ ਹੈ ||
ਇਹ ਸੱਚ ਨੂੰ ਆਖਣ ਲਈ ਕਹੇ ਦਿਲ ਮੈਂ ਕਹਿੰਦਾ ਬਾਰ ਬਾਰ ਹਾਂ,
ਸ਼ਾਯਦ ਤੇਰੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||....
ਅਸੀਂ ਸ਼ਾਯਦ ਨਹੀ ਕਾਬਿਲ, ਹਾਂ ਤੇਰੇ ਪਿਆਰ ਦੇ,
ਨਾ ਦਿਓ ਯਾਰੋ ਨਾ ਕਾਬਿਲ ਅਸੀਂ, ਕਿਸੇ ਮਿਠੀ ਮਹਿਕ ਬਾਹਰ ਦੇ |
ਮਹਿਕ ਪਿਆਰ ਦੀ ਹੀ ਕਾਫੀ ਹੈ ਇਸ ਸੀਨੇ ‘ਚ,
ਨਹੀ ਲਫਜ਼ ਰਹੇ ਵਿਨਯ, ਪਿਆਰ ਦੀ ਬੌਸ਼ਾਰ ਦੇ ||
ਅਸੀਂ ਤੇਰੇ ਲਬਾਂ ਤੇ ਬੈਠੇ ਖੁਸ਼ੀ ਭਰੇ ਇਨਕਾਰ ਹਾਂ,
ਸ਼ਾਯਦ ਤੇਰੇ ਗਮਾਂ ਲਈ, ਮੈਂ ਹੀ ਗੁਨਾਹਗਾਰ ਹਾਂ ||||....
![]() | © Viney Pushkarna pandit@writeme.com www.fb.com/writerpandit |
Social Plugin