April 4, 2011

Rabb

 
ਲੋਕ ਆਖਦੇ ਖੁਦਾ, ਅਸਮਾਨੀ ਹੈ, ਮੈਂ ਆਖਾਂ ਇਹ ਵਸਦਾ ਜੁਬਾਨੀ ਹੈ |
ਬੈਠਾ ਰੱਬ ਹਰ ਰੂਹ ਦੇ ਅੰਦਰ, ਬੱਸ ਮੰਨ ਹੀ ਕਰਦਾ ਮਨਮਾਨੀ ਹੈ ||

ਰੱਬ ਤੇਰੇ ਵਿਚ ਤੇ ਰੱਬ ਮੇਰੇ ਵਿਚ,
ਰੱਬ ਵਿਨਯ ਹੈ ਚਾਰ ਚ੍ਪੇਰੇ ਵਿਚ |

ਰੱਬ ਅਖਾਂ ਵਿਚ, ਰੱਬ ਲਖਾਂ ਵਿਚ,
ਰੱਬ ਬਣਕੇ ਰੁਈੰ, ਬੈਠੇ ਕਖਾਂ ਵਿਚ |

ਰੱਬ ਅੰਧਰਾਂ ਵਿਚ, ਰੱਬ ਮੰਧਿਰਾਂ ਵਿਚ,
ਰੱਬ ਘੋਲੇ ਮਹਿਕ, ਸਾਹਾਂ ਚੰਦਰਾਂ ਵਿਚ |

ਰੱਬ ਯਾਰਾਂ ਵਿਚ, ਰੱਬ ਬਹਾਰਾਂ ਵਿਚ,
ਰੱਬ ਜੁਲਮ ਤੋਂ ਖੜੀ ਤਲਵਾਰਾਂ ਵਿਚ |

ਰੱਬ ਪਿਆਰ ਵਿਚ, ਰੱਬ ਸਤਕਾਰ ਵਿਚ,
ਰੱਬ ਖਵਾਹਿਸ਼ਾਂ ਦੇ ਰੂਹੀ ਜੈਕਾਰ ਵਿਚ |

ਰੱਬ ਆਸ ਵਿਚ, ਵਿਸ਼ਵਾਸ ਵਿਚ,
ਰੱਬ ਖੁਸ਼ੀ ਦੀ ਹਰ ਤਲਾਸ਼ ਵਿਚ |

ਰੱਬ ਪਾਣੀ ਵਿਚ, ਰੱਬ ਕਹਾਣੀ ਵਿਚ,
ਰੱਬ ਬੈਠਾ ਜਾਣ ਮਰਜਾਨੀ ਵਿਚ |

ਰੱਬ ਪਿਓ ਵਿਚ, ਰੱਬ ਮਾਂ ਵਿਚ,
ਰੱਬ ਬੈਠਾ ਧਰਤ ਦੀ ਹਰ ਥਾਂ ਵਿਚ |

ਰੱਬ ਵੀਰ ਵਿਚ, ਰੱਬ ਤਖ਼ਦੀਰ ਵਿਚ,
ਰੱਬ ਦੁਨੀਆਦਾਰੀ ਦੀ ਜੰਜੀਰ ਵਿਚ |

ਰੱਬ ਭੈਣਾ ਵਿਚ, ਰੱਬ ਨੈਣਾ ਵਿਚ,
ਰੱਬ ਡੂੰਗੀ ਪ੍ਰੀਤ ਭਰੇ ਚੈਨ ਵਿਚ |

ਰੱਬ ਭਾਭੀ ਵਿਚ, ਸਵਾਲ ਜਵਾਬੀ ਵਿਚ,
ਉਸ ਸ਼ਿਵਾ ਨੂੰ ਪਾਉਣ ਦੀ ਬੇਤਾਬੀ ਵਿਚ |

ਰੱਬ ਕਵਾਲੀ ਵਿਚ, ਘਰਵਾਲੀ ਵਿਚ,
ਰੱਬ ਰੂਹਾਂ ਦੀ ਸਾੰਜ ਮਤਵਾਲੀ ਵਿਚ |

ਰੱਬ ਸਚੇਆਂ ਵਿਚ, ਰੱਬ ਬਚਿਆਂ ਵਿਚ,
ਐਨਾ ਜਿੰਦਗੀ ਤੋਂ ਹਾਰੇ ਸਾਹਾਂ ਕਚੀਆਂ ਵਿਚ |

ਰੱਬ ਰਾਂਝੇ ਵਿਚ, ਰੱਬ ਹੀਰ ਵਿਚ,
ਰੱਬ ਬੈਠਾ ਸੀ ਦੋਹਾਂ ਦੀ ਤਖ਼ਦੀਰ ਵਿਚ |


ਰੱਬ ਬੈਠਾ ਹਰ ਪਾਸੇ ਤੇਰੇ, ਕਿਓਂ ਤੂੰ ਸੱਚਾਈ ਤੋਂ ਮੁਹੰ ਹੈਂ ਫੇਰੇ,
ਕਰ ਪਿਆਰ ਵੰਡ ਪਿਆਰ ਤੂੰ ਸ਼ਾਮ ਸਵੇਰੇ, ਆਪੇ ਲਾਓ ਪਾਰ ਕਰਮ ਇਹ ਤੇਰੇ |
ਬੈਠੇ ਯਾਰ ਖੁਦਾ ਬੰਨ ਮੇਰੇ, ਦਿਲ ਇੱਕੋ ਚਾਹੇ ਵਖਰੇ ਨੇ ਚੇਹਰੇ,
ਤੂੰ ਬਖਸ਼ੀਂ ਰਹਮਤ ਲਾਈ ਦਿਲਾਂ ਚ ਡੇਰੇ, ਰਹਿਣ ਸਾਥ ਸਦਾ ਯਾਰ ਦਿੱਤੇ ਤੇਰੇ |© Viney Pushkarna

pandit@writeme.com

www.fb.com/writerpandit