Type Here to Get Search Results !

Maaf Karin

 
ਅੱਜ ਰੋਕ ਦਿੱਲਾ ਤੂੰ, ਅੱਖੋਂ ਨੀਰ, ਨਾ ਬਹੇ, ਮਰਜਾਣੇ ਨੂੰ, ਬੇਈਮਾਨ ਜਮਾਨਾ, ਨਾ ਕਹੇ |
ਲਿਖ ਪੰਡਿਤਸੱਚ੍ਹ ਨਾਲ ਕਾਗਜੀ, ਜੜ ਲਏ, ਸਾਹੀਂ ਜਾਨਦੇ ਲਿਖੇ ਫ਼ਰਮਾਨ, ਭਰ ਲਏ ||

ਕਲਮ ਮੇਰੀਏ ਹਾਂ ਮੈਂ ਅੱਜ, ਕੁਝ ਲਿਖਣਾ ਚਹੁੰਦਾ,
ਮੇਰੇ ਲਫਜਾਂ ਰਾਹੀਂ ਤੁਹੀਂ ਹੁਣ ਇਨਸਾਫ਼ ਕਰੀਂ |
ਰੋਲ ਦੇਵੀਂ ਮੈਨੂੰ ਮਿੱਟੀ ਚ ਜੋ ਖੋਟ ਹੋਵੇ ਦਿਲ ਮੇਰੇ,
ਹੁਣ ਬੈਠ ਤੂੰਹੀ ਹਰ ਸੱਚ ਝੂਠ ਦਾ ਹਿਸਾਬ ਕਰੀਂ ||
ਅੱਜ ਲਿਖਣਾ ਹਾਲ ਉਸ ਖੁਦਾ ਦੇ ਦਿਤੇ ਜ਼ਖਮਾਂ ਦਾ,
ਹੋਏ ਗੁਨਾਹਾਂ ਵਿਨਯ ਤੋਂ, ਕਡ ਦਿਲੋਂ, ਤੂੰ  ਮੁਆਫ਼ ਕਰੀਂ |||

ਕੀ ਕੀਤਾ ਗੁਨਾਹ, ਜੋ ਪਿਆਰ ਜਾਨਨੂੰ, ਕਰਦਾ ਹਾਂ,
ਲਿੱਖ ਅੱਖਰ ਗੁਲਾਬੀ, ਪਿਆਰ ਦਾ, ਇਜ਼ਹਾਰ ਕਰੀਂ |
ਵਾਂਗ ਦਰਿਆ, ਭਰੀਆ ਨਾਮ ਜਾਨਰੱਖ ਸਾਹੀਂ ਮੈਂ ਉਸਦਾ,
ਇਸ ਇਸ਼ਕ਼ ਦੇ ਨਾਏ ਸਲਾਮ ਤੂੰ, ਉਸਨੂੰ ਲੱਖ ਵਾਰ ਕਰੀਂ ||
ਹਰ ਰਾਹ ਅੱਜ ਕਰਦਾਂ ਹਾਂ, ਪਿੱਛਾ ਉਸਦੇ ਚਲਦੇ, ਕਦਮਾਂ ਦਾ,
ਚਲਦੇ ਚਲਦੇ ਜੇ ਹੋਏ ਕੋਈ ਗਲਤੀ ਮੈਥੋਂ, ਤੂੰ ਮੁਆਫ਼ ਕਰੀਂ ||

ਸ਼ਾਯਦ ਗੁਨਾਹਗਾਰ ਹਾਂ ਮੈਂ, ਮਾਂ ਦੇ ਰਿਸ਼ਤੇ ਦਾ,
ਬਣਾ ਨਿਮਾਣਾ ਖੁਦ ਨੂੰ, ਇਹ ਫਰਿਆਦ ਕਰੀਂ |
ਦਰ ਤੇਰੇ ਮਾਂ, ਸ਼ੀਸ਼ ਝੁਕਾਏ ਅੱਜ, ਮੈਂ ਬੈਠਾ ਹਾਂ,
ਬਖਸ਼ ਜਾਨਦਾ ਪਿਆਰ, ਮੈਨੂੰ ਆਬਾਦ ਕਰੀਂ ||
ਹੈ ਹਰ ਰਿਸ਼ਤੇ ਦਾ ਮੋਲ ਪਤਾ, ਤਾਂ ਦੱਸਿਆ ਮਾਏ ਤੈਨੂੰ,
ਜੋ ਸੱਚ ਸਾਡੇ ਨੇ ਹੋਏ ਠੇਸ ਪਹੁੰਚਾਈ, ਤਾਂ ਤੂੰ ਮੁਆਫ਼ ਕਰੀਂ |||

ਅੱਜ ਖ਼ਫਾ ਮੈਥੋਂ ਇਕ ਰਿਸ਼ਤਾ ਹੋਰ ਹੈ ਬੈਠਾ,
ਉਸ ਭੈਣ ਨੂੰ ਮਨੋਉਣ ਦੀ ਮੇਰੀ ਔਕਾਦ ਕਰੀਂ |
ਓਹ ਆਖਦੇ ਮੈਨੂੰ ਆਪਣੇਆਂ ਦਾ ਕੋਈ ਮੋਲ ਨਹੀ,
ਨੀ ਕਲਮ ਮੇਰੀਏ ਰੋਕ, ਨਾ ਰਿਸ਼ਤੇ ਤਾਰ ਤਾਰ ਕਰੀਂ ||
ਮੈਂ ਬੈਠਾ ਅੱਜ ਵੀ ਉਥੇ ਹੀ, ਖੋਲ ਇਹ ਕਿਤਾਬ ਦਿਲ ਦੀ,
ਲਿਖੀ ਉਸ ਭੈਣ ਨੂੰ ਵਿਨਂਤੀ, ਨੀ ਭੈਣੇ ਮੈਨੂੰ, ਤੂੰ ਮੁਆਫ਼ ਕਰੀਂ |||

ਨਾ ਲਫਜ਼ ਨੇ ਮੇਰੇ ਕੋਲ, ਉਸ ਯਾਰ ਮੇਰੇ ਲਈ,
ਨੀ ਕਲਮ ਮੇਰੀਏ ਇਸ ਦਿਲ ਤੇ ਤੂੰ ਐਤਬਾਰ ਕਰੀਂ |
ਮੈਂ ਮੇਹਸੂਸ ਕਰਦਾ ਹਾਂ ਹਰ ਹਾਲ ਯਾਰ ਮੇਰੇ ਦਾ,
ਤੂੰ ਡਿਗ ਪੈਰੀਂ, ਯਾਰ ਮੇਰੇ ਦੇ, ਉਸਦਾ ਸਤਕਾਰ ਕਰੀਂ ||
ਅੱਜ ਲੰਗਿਆ ਓਹ ਯਾਰ ਮੈਥੋਂ ਜੱਦ ਪਾਸਾ ਵੱਟ ਕਿ,
ਹੋਇਆ ਸਿੱਦਾ ਇਸ ਦਿਲ ਦੇ ਪਾਰ, ਤੂੰ ਮੁਆਫ਼ ਕਰੀਂ |||

ਅਖੀਰ ਮੈਂ ਏਹੀ ਹੁਣ ਆਖਣਾ ਚਹੁੰਦਾ ਹਾਂ,
ਨਾ ਕਲਮ ਮੇਰੀਏ ਕਿਸੇ ਤੇ ਐਸਾ ਵਾਰ ਕਰੀਂ |
ਡੋਲ ਦੇਈ ਸਿਆਹੀ ਹੁਣ ਜ਼ਖਮਾਂ ਤੇ ਪਿਆਰ ਦੀ,
ਲਿਖੇ ਲਫਜਾਂ ਚ ਮੇਰੇ ਬੈਨਤੀ ਦਾ ਵਾਸ ਕਰੀ ||
ਹਰ ਰਿਸ਼ਤੇ ਦੀ ਏਹਮੀਅਤ ਆਪਣੀ ਹੀ ਹੁੰਦੀ ਹੈ,
ਹੋਏ ਖ਼ਫਾ ਜੋ ਰਿਸ਼ਤੇ, ਓਏ ਦਿਲਾ ਮੈਨੂੰ, ਤੂੰ ਮੁਆਫ਼ ਕਰੀਂ ||



© Viney Pushkarna

pandit@writeme.com

www.fb.com/writerpandit
Tags