ਰੱਬਾ ਸੁੱਖ ਮੰਗਾ ਮੈਂ ਤੈਥੋਂ, ਹੋਏ ਭੁੱਲ ਨਾ ਕਦੇ ਏ ਮੈਥੋਂ,
ਜਾਨ ਖੁਦਾ ਪਿਆਰ ਨਿਸ਼ਾਨੀ, ਲਿਖੇ ਪੰਡਿਤ ਇਹ ਜਾਨ ਦੇ ਲੇਖੋਂ |
ਕੀਤਾ ਪਿਆਰ ਨਿਸ਼ਾਨੀ ਪਾਈ, ਖੁਦਾ ਨੂੰ ਕਰ ਮੰਨਤਾਂ ਗੋਦ ਭਰਾਈ,
ਬੈਠੇ ਦਿਲ ਦੀ ਜਿੰਦਗੀ ਇਹ ਜਾਨ, ਨਿਕੀ ਜੇਹੀ ਜਿੰਦ ਨੇ ਸਾਰੀ ਦੁਨਿਆ ਮੇਹਕਾਈ |
ਨਾ ਜਾਣੇ ਇਸ ਸਮਾਜ ਨੇ ਏਕ ਧੀ ਦੀ ਹੀ ਕਿਓਂ ਕਦਰ ਗਵਾਈ,
ਨਾ ਮਾਰੀਂ ਦੇਖ ਧੀ ਮੈਨੂੰ ਮਾਏਂ ਮੈਂ ਤੇਰਾ ਹੀ ਅੰਸ਼ ਹਾਂ ਲੈ ਤੇਰੇ ਕੋਲ ਆਈ ||
ਇਹ ਸਮਾਜ ਨੂੰ ਹੈਂ ਬੰਦਾ ਖੁਦ ਬਨਾਉਂਦਾ, ਪਰ ਇਹ ਜਾਏ ਬੰਦੇ ਨੂੰ ਹੀ ਖਾਂਦਾ,
ਲਾ ਕੇ ਚਿੰਤਾ ਇਹ ਸੋਚ ਰਹੇ ਮੰਨ 'ਚ, ਕੇ ਹਾਏ ਰੱਬਾ ਕਿਓਂ ਜੱਗ ਸੁਣਾਉਂਦਾ |
ਜੱਗ ਕਰੇ ਗੱਲਾਂ ਦਿਲ ਤੱਡ ਪਾਏ, ਹੈ ਐਸੀ ਜੱਗ ਨੇ ਰੀਤ ਬਣਾਈ,
ਨਾ ਮਾਰੀਂ ਦੇਖ ਧੀ ਮੈਨੂੰ ਮਾਏਂ ਮੈਂ ਤੇਰਾ ਹੀ ਅੰਸ਼ ਹਾਂ ਲੈ ਤੇਰੇ ਕੋਲ ਆਈ ||
ਮੰਗੇ ਪੰਡਿਤ ਇਕ ਧੀ ਤੈਥੋਂ ਜਾਨ, ਰਖੀਂ ਇਸ ਪਿਤਾ ਦਾ ਮਾਨ,
ਧੀ ਜਾਨ ਤੇਰੇ ਵਰਗੀ ਹੋਊ, ਪਰ ਬਣੇਗੀ ਸਾਡੇ ਦੋਹਾਂ ਦੀ ਪਹਚਾਨ |
ਵੇ ਰੱਬਾ ਤੂੰ ਬਖਸ਼ੀਂ ਮੁਸਕਾਨ, ਸਾਡੀ ਧੀ ਤੋਂ ਲੋਕਾਂ ਨੂੰ ਸਮਝਾਈ,
ਨਾ ਮਾਰੀਂ ਦੇਖ ਧੀ ਮੈਨੂੰ ਮਾਏਂ ਮੈਂ ਤੇਰਾ ਹੀ ਅੰਸ਼ ਹਾਂ ਲੈ ਤੇਰੇ ਕੋਲ ਆਈ ||
ਲਿਖੇ ਜਾਨ ਇਹ ਸਚ ਜਹਾਨ ਦਾ, ਬਿਨਾਂ ਧੀ ਤੋਂ ਕੋਈ ਨਾ ਜਾਣਦਾ,
ਜੱਦ ਨਾ ਹੋਊ ਧੀ ਨਾ ਕੋਈ ਰਹੁ ਵਜੂਦ ਇਨਸਾਨ ਦਾ |
ਦੁਨਿਆ ਨੂੰ ਚਾਲਾਓੰ ਲਈ ਇਸ ਜਹਾਨ ਤੇ ਖੁਦਾ ਨੇ ਹੈ ਧੀ ਬਣਾਈ,
ਨਾ ਮਾਰੀਂ ਦੇਖ ਧੀ ਮੈਨੂੰ ਮਾਏਂ ਮੈਂ ਤੇਰਾ ਹੀ ਅੰਸ਼ ਹਾਂ ਲੈ ਤੇਰੇ ਕੋਲ ਆਈ ||
ਦੇਖ ਵਿਗਯਾਨ ਦੇ ਤਰੀਕੇ ਐਸੇ, ਖੁਦਾ ਬਚਾਏ ਮਹਿਕਦੇ ਫੁੱਲਾਂ ਨੂੰ,
ਟਿੱਡ 'ਚ ਦੇਖ ਬੱਚੇ ਦੀ ਤਸਵੀਰਾਂ, ਸੀ ਦਿੰਦੇ ਨਨ੍ਹੇੰ ਬੁਲਾਂ ਨੂੰ |
ਰੱਬਾ ਇਨ੍ਹਾਂ ਫੁੱਲਾਂ ਨੂੰ ਤੇ ਬੁਲਾਂ ਨੂੰ ਦੇ ਆਸ਼ੀਰਵਾਦ ਬਚਾਈੰ,
ਨਾ ਮਾਰੀਂ ਦੇਖ ਧੀ ਮੈਨੂੰ ਮਾਏਂ ਮੈਂ ਤੇਰਾ ਹੀ ਅੰਸ਼ ਹਾਂ ਲੈ ਤੇਰੇ ਕੋਲ ਆਈ ||
![]() | © Viney Pushkarna pandit@writeme.com www.fb.com/writerpandit |
Social Plugin