ਚਲਦੇ ਚਲਦੇ ਉਸ ਰੌਸ਼ਨੀ ਨੂੰ,
ਸਲਾਮ ਮੈਂ ਕਹਿੰਦਾ ਹਾਂ ।
ਤੂੰ ਹੈ ਮਹਾਰਾਨੀ ਤੇ,
ਖੁਦ ਨੂੰ ਗੁਲਾਮ ਮੈਂ ਕਰਦਾ ਹਾਂ ।।
ਚਲਦੇ ਚਲਦੇ ਉਸ ਰੌਸ਼ਨੀ ਨੂੰ,
ਸਲਾਮ ਮੈਂ ਕਹਿੰਦਾ ਹਾਂ ।
ਤੂੰ ਹੈ ਮਹਾਰਾਨੀ ਤੇ,
ਖੁਦ ਨੂੰ ਗੁਲਾਮ ਮੈਂ ਕਰਦਾ ਹਾਂ ।।
ਮਿਟਾ ਜੱਗ ਤੋਂ ਹੁਣ ਆ ਹਨੇਰਾ ਮਾਏਂ,
ਮੈਂ ਪੰਡਿਤ ਹੁਣ ਆ ਗਿਆ ਦਰ ਤੇਰੇ ਮਾਏਂ ।।
ਕੀਤੀਆਂ ਲੱਖ ਕੋਸ਼ਿਸ਼ਾਂ,
ਕੁਝ ਕਰ ਨਾ ਸਕਿਆ ।
ਬਿਨਾਂ ਤੇਰੀ ਮਹਿਰ,
ਪਿਆਲਾ ਭਰ ਨਾ ਸਕਿਆ ।।
ਕੀਤੀਆਂ ਲੱਖ ਕੋਸ਼ਿਸ਼ਾਂ,
ਕੁਝ ਕਰ ਨਾ ਸਕਿਆ ।
ਬਿਨਾਂ ਤੇਰੀ ਮਹਿਰ,
ਪਿਆਲਾ ਭਰ ਨਾ ਸਕਿਆ ।।
ਹੁਣ ਝੁਕਾ ਖੜਾ ਹਾਂ ਸਿਰ ਮੇਰੀ ਮਾਏਂ ,
ਮੈਂ ਪੰਡਿਤ ਹੁਣ ਆ ਗਿਆ ਦਰ ਤੇਰੇ ਮਾਏਂ ।।
ਤੂੰ ਜਾਣੇ ਮੁਸਕਾਨ, ਜਾਨ ਮੈਂ ਤੈਥੋਂ ਮੰਗਦਾ,
ਕਰਾਂ ਲੱਖ ਕੋਸ਼ਿਸ਼ਾਂ, ਕੋਈ ਵੱਸ ਨਹੀ ਚਲਦਾ ।
ਕੀਤੀਆਂ ਲੱਖ ਫਰਿਆਦਾਂ, ਕੋਈ ਸਾਥ ਨਾ ਆਏ,
ਕੀ ਹੋਈਆਂ ਕੀ ਹੋਊ, ਕੁਝ ਪਤਾ ਨ ਪੱਲ ਦਾ ।।
ਉਂਝ ਤਾਂ ਦਿੱਤੇ ਯਾਰ ਅਣਮੁੱਲੇ ਵੀ ਨੇ ਤੇਰੇ ਮਾਏਂ,
ਮੈਂ ਪੰਡਿਤ ਹੁਣ ਆ ਗਿਆ ਦਰ ਤੇਰੇ ਮਾਏਂ ।।
ਦੇ ਜਾਂਦੇ ਹੁਣ ਧੋਖਾ,
ਜੋ ਕਹਿੰਦੇ ਆਪਣੇ ।
ਪਲਾਂ 'ਚ ਬਿਖੇਰ ਦਿੰਦੇ,
ਸੱਬ ਦੇਖੇ ਸਪਨੇ ।।
ਮੈਂ ਸੋਚਿਆ ਯਾਰੋ ਇੱਕ ਰੁੱਖ ਲਾਗੋਉਣਾ,
ਸ਼ਾਂ ਉਸਦੀ ਥੱਲੇ ਸੱਬ ਰਿਸ਼ਤੇ ਰਖਣੇ ।
ਮੇਰੇ ਬਿਖਰੇ ਸਪਨਿਆਂ ਦੀ, ਹੁਣ ਤੂੰ ਹੀ ਜਾਣੇ ਮਾਏਂ,
ਮੈਂ ਪੰਡਿਤ ਹੁਣ ਆ ਗਿਆ ਦਰ ਤੇਰੇ ਮਾਏਂ ।।
ਲੈ ਮਾਏਂ ਅੰਸ਼ੁ,
ਤੇਰੇ ਦਰਬਾਰ ਆਇਆ ।
ਛੋਟਾ ਜਿਹਾ ਸ਼ੀਸ਼ ਮਾਏ,
ਤੇਰੇ ਦਰ ਤੇ ਝੁਕਾਇਆ ।।
ਰਖੀੰ ਮਹਿਰ ਦਾ ਹੱਥ,ਰਾਹ ਸੁਖੀ ਰਖੀੰ,
ਕਰੀਂ ਉਨ੍ਮੀਦਾਂ ਪੂਰੀਆਂ, ਜੋ ਪੰਡਿਤ ਹੈ ਲਾਇਆ ।।
ਸੱਬ ਤੇ ਕਰ ਮਹਿਰ, ਰਖੀੰ ਪਰਿਵਾਰ ਸੁਖੀ ਮੇਰੀ ਮਾਏਂ,
ਮੈਂ ਪੰਡਿਤ ਹੁਣ ਆ ਗਿਆ ਦਰ ਤੇਰੇ ਮਾਏਂ ।।
![]() | © Viney Pushkarna
pandit@writeme.com www.fb.com/writerpandit |
Social Plugin