July 14, 2012

Jaan Vi Taithon


ਰਫਲਾਂ ਦੇ ਜੋਰ ਤੇ ਨਹੀ ਗੱਲ ਬਣਦੀ, ਗਲ ਬਣਦੀ ਏ ਜਿਗਰੀ ਯਾਰਾਂ ਨਾਲ,
ਹੌਂਸਲੇ ਤਾਂ ਦਿੱਤੇ ਰੱਬ ਨੇ ਬਥੇਰੇ, ਜੋ ਗੱਲ ਬਣਦੀ ਨ , ਤਲਵਾਰਾਂ ਨਾਲ |
ਪੰਡਿਤ ਤੁਰਦਾ ਤੇ ਸਾਰੇ ਤਕਦੇ ਨੇ ਰੈਂਦੇ, ਏ ਪੱਲ ਹੁੰਦਾ ਮੌਝ ਬਹਾਰਾਂ ਦਾ,
ਤੂੰ ਨਿਭੋਉਂਦੀ ਰਹੀਂ ਵਾਦੇ ਪੰਡਿਤ ਨਾਲ ਕੀਤੇ, ਮੈਂ ਜਾਨ ਵੀ ਤੈਥੋਂ ਵਾਰਾਗਾਂ ||

ਉਠ ਤੜਕੇ ਜੇਹੜਾ, ਨਾਂ ਤੇਰਾ ਲੈਂਦਾ, ਰਾਤ ਬੈਦਾ ਦੀਵੇ ਨਾਲ, ਸਹਾਰਾ ਲਾ,
ਤੇਰਾ ਨਾਮ ਸੁਨ, ਰੁੱਕ ਓਹ ਜਾਂਦਾ, ਤੇ ਜਾਂਦਾ ਬੈਠ ਯਾਦਾਂ ਨੂੰ, ਰੰਗ ਦੁਬਾਰਾ ਲਾ |
ਰੋਂਦੇ ਨੈਣਾਂ ਤੇ ਵਹਿੰਦੇ ਹੰਜੂਆਂ ਦੀ ਕਹਾਨੀ, ਕੌਣ ਕਰੂ ਪੂਰਾ ਬੋਲ ਕਰਾਰਾਂ ਦਾ,
ਤੂੰ ਨਿਭੋਉਂਦੀ ਰਹੀਂ ਵਾਦੇ ਪੰਡਿਤ ਨਾਲ ਕੀਤੇ, ਮੈਂ ਜਾਨ ਵੀ ਤੈਥੋਂ ਵਾਰਾਂਗਾ ||

ਬੈਠ ਮੇਰੇ ਨਾਲ ਪਾਰਕ ਨੂੰ ਜਾਣਾ,  ਯਾਦ ਏ ਕੀ ਤੈਨੂੰ ਬਾਰਡ ਵਿਖਾਣਾ,
ਹਿੱਕ ਵਿੱਚ ਰਖਿਆ ਤੈਨੂੰ ਹੀ ਵਸਾ ਕੇ, ਕੀਤੇ ਭੁੱਲ ਹੀ ਨਾ ਜਾਈੰ ਪੰਡਿਤ ਮਰਜਾਣਾ |
ਦੂਰ  ਤੈਥੋਂ ਹੋਇਆ ਮੈਂ ਬੜਾ ਹਾਂ ਰੋਇਆ, ਹੁਣ ਹਰ ਪੱਲ ਤੈਨੂੰ ਪੁਕਾਰਾਂਗਾ,
ਤੂੰ ਨਿਭੋਉਂਦੀ ਰਹੀਂ ਵਾਦੇ ਪੰਡਿਤ ਨਾਲ ਕੀਤੇ, ਮੈਂ ਜਾਨ ਵੀ ਤੈਥੋਂ ਵਾਰਾਂਗਾ ||

ਓਹ  ਦਸਵਾਂ ਮਹੀਨਾ ਕਰੇ ਛੱਲੀ ਇਹ ਸੀਨਾ, ਉੱਤੋਂ ਸਮਾਂ ਵੀ ਕਮੀਣਾ ਪਿਆ ਰਾਖ ਬਣ ਜੀਣਾ,
ਨ ਤਾਰਿਆਂ ਦੀ ਲੋਹ ਨ ਥੰਮੇ ਇਹ ਪਸੀਨਾ,ਛੱਡ ਹੁਣ ਗਮਾਂ, ਲਹੁ ਪਾਣੀ ਵਾਂਗ ਪੀਣਾ |
ਤੇਰੇ  ਤੋਂ ਦੂਰ ਹੋਕੇ ਕਿੰਝ ਪੱਲ ਪੱਲ ਮਰਿਆ, ਦੱਸ ਨਾ ਤੈਨੂੰ ਹੁਣ ਪਾਵਾਂਗਾ,
ਤੂੰ ਨਿਭੋਉਂਦੀ ਰਹੀਂ ਵਾਦੇ ਪੰਡਿਤ ਨਾਲ ਕੀਤੇ, ਮੈਂ ਜਾਨ ਵੀ ਤੈਥੋਂ ਵਾਰਾਂਗਾ ||

ਨੀ ਤੂੰ ਜਿਓਣ ਦੀ ਲੋ, ਹਾਰੇ ਕਿਥੇ  ਗਈ ਖੋ, ਮੈਂ ਰਿਆ ਰੋ ਰੋ, ਹੁਣ ਆਜਾ ਮੇਰੇ ਕੋਲ,
ਤੇਰਾ ਸਾਥ ਅਨਮੋਲ, ਨ ਜਾਏ ਮੈਂਥੋਂ ਖੋਹ, ਐਨੀ ਗਮਾਂ ਦੀ ਕਹਾਣੀ ਸੁਣਾਵਾਂ ਕਿੰਝ ਬੋਲ |
ਓਹ  ਮਹੀਨਾ ਨ ਭੁੱਲੇ ਇਹ ਹੰਝੂ ਜੋ ਡੁੱਲੇ, ਦਿਲ ਡਿਗੀਆਂ ਸੀ ਹੁਲਾਰਾ ਖਾ,
ਤੂੰ ਨਿਭੋਉਂਦੀ ਰਹੀਂ ਵਾਦੇ ਪੰਡਿਤ ਨਾਲ ਕੀਤੇ, ਮੈਂ ਜਾਨ ਵੀ ਤੈਥੋਂ ਵਾਰਾਂਗਾ ||


ਤੇਰੇ ਯਾਦਾਂ ਦੀ ਕਿਤਾਬ ਰੱਖੀ ਸਾਹਾਂ ਦੇ ਨਾਲ, ਬੜਾ ਔਖਾ ਹੈ ਬਿਤਾਨਾ ਇਕ ਪਲ ਮੇਰੇ ਯਾਰ,
ਲੈ ਹੋ ਗਿਆ ਏ ਸਾਲ ਤੇਰੇ ਬਿਨਾ ਬੁਰਾ ਹਾਲ, ਕੀਰੇ ਹੰਝੂ ਤੇ ਰਹਿੰਦਾ ਤੇਰਾ ਹੀ ਖਿਆਲ |
ਇੱਕ  ਦਿਨ ਪੈਣੀ ਠੰਡੀ ਲਾਸ਼, ਹੋਣਾ ਸਜਣਾ ਨਾ ਪਾਸ, ਫੇਰ ਕਿਦੇ ਲਈ ਸਾਹ ਬਚਾਵਾਂਗਾ,
ਤੂੰ ਨਿਭੋਉਂਦੀ ਰਹੀਂ ਵਾਦੇ ਪੰਡਿਤ ਨਾਲ ਕੀਤੇ, ਮੈਂ ਜਾਨ ਵੀ ਤੈਥੋਂ ਵਾਰਾਂਗਾ ||© Viney Pushkarna
pandit@writeme.com
www.fb.com/writerpandit