ਇਨ੍ਹਾਂ ਬੰਜਰ ਜ਼ਜਬਾਤਾਂ ਨੇ, ਇਕ ਲਾਸ਼ ਕਰ ਦਿੱਤਾ ਮੈਨੂੰ,
ਦਿਨ ਦਿਨ ਤੜਪਾ ਤੜਪਾ ਕਿ, ਫਾਸ਼ ਕਰ ਦਿੱਤਾ ਮੈਨੂੰ |
ਤੇਰੇ ਪਾਸ ਆਇਆ ਮੈਂ ਸੱਤਗੁਰੂ, ਹੁਣ ਲਾ ਪਾਰ, ਬੇੜਾ ਦੋ ਮੇਰੋ,
ਤੂੰ ਗੁਰੂ, ਮੈਂ ਦਾਸ ਤੇਰੋ, ਘੋਰ ਹਨੇਰਾ, ਚਾਨੰਨ ਉਸੇਰੋ ||
ਕੀ ਸੀ ਮੈਂ, ਕੀ ਤੋਂਕੀ ਹੋ ਗਿਆ, ਪਲਾਂ 'ਚ ਦਿਨ ਸਾਰਾ ਖੋ ਗਿਆ,
ਬੈਠੇ ਬੈਠੇ ਰੰਗ ਬਦਲ ਗਏ, ਰੰਗਾ ਦਾ ਮੁਖਿਆ ਕਾਲਾ ਹੋ ਗਿਆ |
ਕਾਲੀ ਕਾਲੀ ਇਸ ਦੁਨੀਆਂ ਤੇ, ਸਚ੍ਚ ਦਾ ਰੰਗ ਖਲੇਰੋ,
ਤੂੰ ਗੁਰੂ, ਮੈਂ ਦਾਸ ਤੇਰੋ, ਘੋਰ ਹਨੇਰਾ, ਚਾਨੰਨ ਉਸੇਰੋ ||
ਕਹਿੰਦੇ ਗੁਰੂ , ਉਸ ਖੁਦਾ ਨੇ ਨੇੜੇ, ਉਲਝੇ ਕਾਜ ਸਦਾ ਨਬੇੜੇ,
ਲੈ ਜੋੜ ਹੱਥ ਖੜਾ ਮੈਂ ਤੇਰੇ, ਆਨ ਸ਼ਿਵਾ ਹੁਣ ਮੇਰੇ ਵੇਹੜੇ |
ਪੰਡਿਤ ਗੁਰੂ ਤੇ ਰੱਖੀ ਆਸ ਤੇ, ਹੁਣ ਆਸ ਨਾ ਤੋੜੋ,
ਤੂੰ ਗੁਰੂ, ਮੈਂ ਦਾਸ ਤੇਰੋ, ਘੋਰ ਹਨੇਰਾ, ਚਾਨੰਨ ਉਸੇਰੋ ||
ਅੱਡ ਝੋਲੀ ਮੈਂ ਤੇਰੇ ਦਰ ਤੇ ਆਇਆ, ਗੁਰਾਂ ਨੇ ਤੇਰਾ ਨਾਂ ਸੁਣਾਇਆ,
ਲਾ ਕਿ ਡੁਬਕੀ ਕਰਾਂ ਅਰਦਾਸਾਂ, ਤੇਰਾ ਹੀ ਹੁਣ ਨਾਂ ਧਿਆਇਆ |
ਜੋਤ ਅਲੋਕਿਕ ਜਗਾ ਕਿ, ਦੂਰ ਕਰੋ ਇਹ ਹਨੇਰੋ,
ਤੂੰ ਗੁਰੂ, ਮੈਂ ਦਾਸ ਤੇਰੋ, ਘੋਰ ਹਨੇਰਾ, ਚਾਨੰਨ ਉਸੇਰੋ ||
ਤੈਨੂੰ ਹੀ ਗੁਰੂ ਬਣਾਇਆ, ਤੂੰ ਹੀ ਸ਼ਿਵਾ ਕਹਿਲਾਇਆ,
ਜੱਗ ਦੀ ਸ਼ੋਟੀ ਸ਼ੋਟੀ ਫਰਿਆਦਾਂ, ਤੂੰ ਹੀ ਤਾਂ ਪਾਰ ਲਗਾਇਆ |
ਜਿੰਦਗੀ ਦੀ ਫਰਿਆਦ ਮੈਂ ਲੈ ਕਿ , ਆਇਆ ਦਰ ਤੇਰੋ,
ਤੂੰ ਗੁਰੂ, ਮੈਂ ਦਾਸ ਤੇਰੋ, ਘੋਰ ਹਨੇਰਾ, ਚਾਨੰਨ ਉਸੇਰੋ ||
ਹੁਣ ਆਖ਼ਿਰੀ ਉਮੀਦ ਹੈ ਤੈਥੋਂ, ਹੋਏ ਨਾ ਭੁੱਲ ਕੋਈ ਹੁਣ ਮੈਂਥੋਂ,
ਖੋਇਆ ਨੂੰ ਮੁੜ ਮਿਲਾ ਦੇ, ਨ ਹੋਏ ਵਾਂਝਾ ਕੋਈ ਹੁਣ ਲੇਖੋਂ |
ਸੱਬ ਕੁਝ ਵਾਪਿਸ ਪਾ ਲਵੇ, ਪੰਡਿਤ ਚੜਦੀ ਸਵੇਰੋਂ,
ਤੂੰ ਗੁਰੂ, ਮੈਂ ਦਾਸ ਤੇਰੋ, ਘੋਰ ਹਨੇਰਾ, ਚਾਨੰਨ ਉਸੇਰੋ ||
![]() | © Viney Pushkarna |
www.fb.com/writerpandit
Social Plugin