Type Here to Get Search Results !

Chuze

 ਬੜਾ ਬਣ ਬਣ ਵਿਖਾਵੇ, ਤੂੰ  ਸਾਨੂੰ ਮਹਾਰਾਜਾ,
ਜੁੱਤੀ ਦੀ ਔਕਾਦ ਨਹੀ, ਹੈ ਬੱਚਾ ਤਾਜ਼ਾ ਤਾਜ਼ਾ |
ਤੈਨੂੰ ਕੀ  ਸਮਝਿਏ, ਕਿਵੇਂ ਖੋਲੀਏ ਦਰਵਾਜਾ,
ਅਕਲ ਤੇ ਤੈਨੂੰ ਆਉਣੀ ਨਹੀ, ਜਾ ਦੂਰ ਜਾ ਬੈਜਾ ||
ਐਵੇਂ ਉੱਚੀਆਂ ਚੜਾਈਆਂ, ਬਣ ਬੰਦਰ ਨਾ ਬਹਿ,
ਓਏ ਚੁਜ਼ੇ ਔਕਾਦ 'ਚ ਰਹਿ .......

ਪੱਲੇ ਤੇਰੇ ਕੱਖ ਨਹੀ, ਹੈ ਲੁਚੀਆਂ ਦਾ ਇਕਠ੍ਠ ਹੀ,
ਕਰ ਗੀਤ ਚੋਰੀ, ਬਨਾਵੇਂ ਝੱਟ ਪੱਟ ਹੀ |
ਆਖੇ ਆਪਣੇ ਨੂੰ ਕਥੋਂ ਤੂੰ ਸੂਰਮਾ,
ਸੁੰਨ ਹੁੰਦੀ ਤੈਥੋਂ ਇਕ ਵੀ ਖੱਟ ਖੱਟ ਨੀ ||
ਅਸੀਂ ਤੈਨੂੰ ਆਖਿਆ ਸੀ , ਲੈ ਹੋਰ  ਲੈ,
ਓਏ ਚੁਜ਼ੇ ਔਕਾਦ 'ਚ ਰਹਿ .......

ਲੋਕਾਂ ਨੂੰ ਚਾਰਾਵੇਂ, ਬੜੇ ਦਿੰਦਾ ਏਂ ਛਲਾਵੇ,
ਤੂੰ ਪੈਸੇ ਲਈ ਭਾਵੇਂ ਯਾਰ ਵੇਚ ਆਵੇਂ |
ਵੈਸੇ ਤੇ ਆਪਣੇ ਨੂੰ ਬੜਾ ਸ਼ੌਂਕੀ ਅਖਵਾਵੇ,
ਆਪਣੇ ਨਾਂ ਲਈ ਪੈਸੇ ਦੂਜੇ ਕੋਲੋਂ ਲਗਵਾਵੇ ||
ਤੇਰੀ ਏਹੀ ਕਰਤੂਤਾਂ, ਅਲਵਿਦਾ ਗਏ  ਕਹਿ,
ਓਏ ਚੁਜ਼ੇ ਔਕਾਦ 'ਚ ਰਹਿ .......

ਗੱਲ ਗੱਲ ਤੇ ਤੈਨੂੰ, ਗਾਲਾਂ ਨੇ ਆਉਂਦੀਆਂ,
ਸ਼ਾਯਦ ਤੇਰੀ ਵਡੇਰਿਆਂ ਏਹੋ ਨੇ ਸਿਖੋੰਦੀਆਂ |
ਜਵਾਬ ਜੱਦ ਆਵੇ ਨਾ, ਪੁੱਠੀਆਂ ਆਦਤ ਪਾਉਂਦੀਆਂ,
ਤੇਰੇ ਜੇਹੇਆਂ ਨੂੰ ਸਾਲਾਂ ਪਈ ਨਾਵੋਉਂਦੀਆਂ,
ਸੋਚਦੀ ਹੋਣੀਆਂ ਕੀਤੇ ਜਾਵੇ ਨਾ ਤੂੰ ਬਹਿ,
ਓਏ ਚੁਜ਼ੇ ਔਕਾਦ 'ਚ ਰਹਿ .......

ਮੇਰੀ ਸੁਣ ਗੱਲਾਂ ਚਾਲੁਨੇ ਤਾਂ ਲੜੁ,
ਹੁਣ ਤੂੰ ਖੁਜ੍ਲਾਉਣ ਲਈ ਤਾਂ ਖਡੂ |
ਇਕ ਗੱਲ ਯਾਦ ਰਖੀੰ ਪੰਡਿਤ ਏਹੀ ਕਹੁ,
ਐਵੇਂ ਤਕਰੀ ਨਾ ਵੇਖ ਹੋਣਾ ਨਹੀ ਤੈਥੋਂ ਲਹੁ ||
ਹੁਣ ਝੂਠ ਦੀਆਂ ਇਮਾਰਤਾਂ ਬਣਾ ਕਿ ਨਾ ਬਹਿ,
ਓਏ ਚੁਜ਼ੇ ਔਕਾਦ 'ਚ ਰਹਿ .......

© Viney Pushkarna
pandit@writeme.com
www.fb.com/writerpandit