Type Here to Get Search Results !

Rooh

ਇਹ ਦੁਨਿਆ ਨਾ ਆਸ਼ਿਕ ਨਾ ਕਮਲੇ ਦੀ, ਜੇਹੜਾ ਆਏ, ਓਹਨੂੰ ਰੰਗ ਵਿਚ ਰੰਗ ਲੈਂਦੀ | 
ਸਮਾਜ ਬਣਾ ਇਸਦੇ ਰੰਗ ਵੇਹਂਦੀ, ਇਹ ਹਰ ਆਸ਼ਿਕ਼ ਨੂੰ ਸੁਲਹੀ ਟੰਗ ਦੈਂਦੀ ||
ਐਥੇ ਰਾਧਾ ਕ੍ਰਿਸ਼ਨ ਦਾ ਪਾਠ ਕਰੇ, ਤੇ ਵੈਸੇ ਪਿਆਰ ਨੂੰ ਮਾੜਾ ਕਹਿੰਦੀ,
ਪੰਡਿਤ ਖਲੋ ਜ਼ਰਾ ਸਮਝਾ ਮੈਨੂੰ, ਆਖਿਰ ਕਿਓਂ ਦੁਨੀਆਂ ਖੁਸੀਆਂ ਡੰਗ ਲੈਂਦੀ ||

ਕਿਥੇ ਗਏ ਅਮਬਰ ਦੇ ਤਾਰੇ, ਦਿਲ ਬੈਠਾ ਅਵਾਜਾਂ ਮਾਰੇ,
ਬੈਠ ਅੱਜ ਰੱਬ ਦੇ ਦਵਾਰੇ, ਭਾਲਦੇ ਰਹੀਏ ਤੇਰੇ ਸਹਾਰੇ |
ਸੁੰਨਾ ਸੁੰਨਾ ਜੱਗ ਮੇਰਾ, ਤੂੰ ਕੱਦ ਆਬਾਦ ਕਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਜੱਦ ਦਾ ਤੈਥੋਂ ਦੂਰ ਹੋ ਗਿਆ, ਬੜਾ ਹੀ ਮਜਬੂਰ ਹੋ ਗਿਆ,
ਲਿੱਖ ਲਿੱਖ ਤੇਰੀਆਂ ਯਾਦਾਂ, ਅੱਜ ਪੰਡਿਤ ਮਸ਼ਹੂਰ ਹੋ ਗਿਆ |
ਤੇਰੇ ਲਈ ਬੈਠਾ ਪੰਡਿਤ, ਹਰ ਸਾਹ ਫਰਿਆਦ ਕਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਵੇਖੀਆਂ ਇਸ ਜੱਗ ਦੀਆਂ ਕਰਤੂਤਾਂ, ਮਾਰ ਕੇ ਮੱਲ ਬਹਿ ਜਾਨ ਇਹ ਤੂਤਾਂ,
ਹਰ ਕਿਸੇ ਦੀ ਇੱਜ਼ਤ ਉਡਾਉਣ ਲਈ, ਬਣ ਬਹਿੰਦੇ ਜਾਨਵਰ ਭੁੱਖਾ |
ਤੇਰੀ ਆਣ ਬਚਾਉਣ ਲਈ, ਤੱਤੀ ਲੋਹ ਜ਼ਜਬਾਤ ਧਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਲਿੱਖ ਰਿਆ ਮੈਂ ਚੰਦ ਇਹ ਸਤਰਾਂ, ਜੱਗ ਬੜਾ ਏ ਬੇਕਦਰਾ,
ਪਿਆਰ ਵਾਲੇ ਤੇ ਸਾਹ ਵੰਡਾਉਂਦੇ, ਬਾਕੀ ਮਾਰਦੇ ਰਹਿੰਦੇ ਟੱਕਰਾਂ |
ਜਿਨ੍ਹਾਂ ਕੀਤੀ ਜਿਉਂਦਿਆਂ ਨੀ, ਓਹ ਕੀ ਹੁਣ ਬਾਅਦ ਕਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਪੰਡਿਤ ਬਣ ਗਿਆ ਲਿਖਾਰੀ, ਲਿਖ ਦੇਵਾਂਗਾ ਜਿੰਦਗੀ ਸਾਰੀ,
ਸਾਹਾਂ ਤੋਂ ਨੇੜੇ ਸਾਡੀ ਯਾਰੀ, ਖਿਚ ਲਈ ਹੁਣ ਲਿਖਣ ਦੀ ਤਿਆਰੀ |
ਪੜ ਪੜ ਰੋਣਗੇ ਸਾਰੇ, ਐਨੀ ਔਕਾਦ ਕਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਜਿਸਮ ਚੰਦ ਦਿਨਾਂ ਦਾ ਠੇਲਾ, ਕੱਟ ਲੈ ਪੰਡਿਤ ਕੁਵੇਲਾ,
ਕੌਣ ਜਾਣੇ ਜਿਓਣਾ ਮਰਨਾ, ਕਿਸੇ ਕੋਲ ਨਾ ਰਹਿਣਾ ਵੇਲਾ |
ਮੁੱਕ ਜਾਣੀ ਇਹ ਜਿੰਦ, ਫਿਰ ਜੱਗ ਇਹਨੂੰ ਰਾਖ ਕਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਮਹਿਕ ਮਹੀਨੇ ਨਾ ਇਕੋ ਜੇਹੀ ਰਹਿੰਦੀ, ਝੂਠੀ ਦੁਨਿਆ ਸਚ੍ਚ ਨਾ ਕਹਿੰਦੀ,
ਇਹ ਜਿੰਦ ਹੁਣ ਰੱਬ ਦੇ ਬਹਿੰਦੀ, ਉਸ ਖੁਦਾ ਨਾਂ ਹੀ ਜਾਪਦੀ ਰਿਹੰਦੀ |
ਛੱਡ ਫੇਰ ਇਹ ਜੂਹਾਂ, ਉਸ ਰੱਬ ਨਾਲ ਮੁਲਾਕਾਤ ਕਰੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

ਪੈਸਾ, ਔਦਾ ਕੁਛ ਨਹੀ ਜਾਣਾ, ਨਾਂ ਪੰਡਿਤ ਕੁਛ ਚਿਰ ਰਹਿ ਜਾਣਾ,
ਦੌਲਤ ਮਹੋਬਤ ਵਾਲੀ ਸਾਡਾ, ਇਸ ਦੁਨਿਆ ਦਾ ਬਾਣੁ ਪਰਛਾਵਾਂ |
ਇਸ ਕਮਲੇ ਜੱਗ ਵਿਚ ਨਾ ਕੋਈ, ਨਾ ਕੋਈ ਸਾਥ ਚਲੁ,
ਤੈਨੂੰ ਰੂਹ ਵੀ ਯਾਦ ਕਰੁ, ਮੇਰੀ ਰੂਹ ਵੀ ਯਾਦ ਕਰੁ |

© Viney Pushkarna
pandit@writeme.com
www.fb.com/writerpandit