ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ,
ਹੰਜੂ ਕੀਰੇ ਅੱਖੋਂ ਤੇ, ਆਵਾਜ਼ਾਂ ਪਿਆ ਮਾਰਦਾ |
ਮਾਪਿਆਂ ਲਈ ਦਿੱਤੀ ਕੁਰਬਾਨੀ, ਨਾ ਦੇਵੇ ਸਾਥ ਸਾਥ ਦਾ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਇਹ ਓਹ ਯਾਰ ਏ ਮੇਰਾ, ਜਿੰਦਗੀ ਬਹਾਰ ਦਾ,
ਰਿਆ ਸਦਾ ਨਾਲ, ਨਾ ਸੀ ਲਕੋ ਮੇਰੇ ਯਾਰ ਦਾ |
ਏਲ ਪੀ ਯੂ 'ਚ ਬੈਠੇ ਇਕਠੇ, ਆਵੇ ਪੱਲ ਓਹ ਯਾਦ ਹਾਂ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਰੱਬਾ ਕੀ ਗੱਲ ਹੋਗੀ, ਸਬ ਨਜ਼ਰਾਂ ਤੋ ਬਾਹਰ ਆ,
ਤੂੰ ਨਿਚੋੜ ਦਿੱਤਾ ਓਹਨੂੰ, ਜੇਹੜਾ ਤੈਨੂੰ ਹੀ ਪੁਕਾਰਦਾ |
ਕਦੋਂ ਕਰੇਂਗਾ ਤੂੰ ਮਹਿਰ, ਬੜਾ ਔਖਾ ਪੱਲ, ਇੰਤੇਜ਼ਾਰ ਦਾ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਕ੍ਰਿਸ਼ਨਾ ਕ੍ਰਿਸ਼ਨਾ ਪੁਕਾਰੇ ਜੱਗ, ਰਿਆ ਐਤਬਾਰ ਨ,
ਪਿਆਰ ਦੇ ਖਿਲਾਫ਼ ਅੱਜ, ਹਰ ਕੋਈ ਤਿਆਰ ਆ |
ਬਣ ਜ਼ਖਮ ਅੱਜ ਸੀਨੇ, ਜਾਣਾ ਨਹੀ ਸਹਾਰਿਆ,
ਇੱਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਰੱਬਾ ਮੈਂ ਬੈਠਾ ਹੱਥ ਜੋੜ, ਤੂੰ ਦੇਦੇ ਇਹ ਜਵਾਬ ਆ,
ਤੇਰਾ ਹੀ ਬਣਾਇਆ ਜੱਗ, ਤੇ ਤੇਰਾ ਹੀ ਪਿਆਰ ਆ |
ਪੰਡਿਤ ਨੂੰ ਦੱਸ ਕਥੋਂ ਰੁਲਿਆ ਪਿਆਰ ਯਾਰ ਦਾ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਕਦੋਂ ਸਮਝਣਗੇ ਮਾਪੇ, ਕਦੋਂ ਹੋਊ ਜੱਗ ਇਹ ਪਿਆਰ ਦਾ,
ਕਦੋਂ ਮਿਟਨ ਗਿਆਂ ਦੂਰਿਆਂ, ਤੇ ਸਮੇਂ ਦਾ ਫਾਂਸਲਾ |
ਕਦੋਂ ਹੋਣ ਗਿਆਂ ਦੂਰ, ਦੂਰ ਕਰਨ ਦੀਆਂ ਆਦਤਾਂ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਕਿਓਂ ਸਾਥੀ ਹੋ ਜਾਂਦਾ ਪਰੇ, ਕੀ ਹੁੰਦਾ ਸਾਥ ਤੇ ਐਤਬਾਰ ਨ,
ਖਾ ਖਾ ਕਿ ਸਾਥ ਦੀਆਂ ਕਸਮਾਂ, ਫਿਰ ਜ਼ਰਾ ਨਾ ਵਿਚਾਰਦਾ |
ਨੀ ਕੁੜੀਏ ਤੇਰੀ ਚੁੱਪ ਨੇ , ਸੱਚਾ ਮੁੰਡਾ ਹੀ ਮਾਰਤਾ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
ਐਨੇ ਸੌਖੇ ਨੀ ਨਿਭੋਉਣੇ ਵਾਦੇ, ਪੱਲ ਪੱਲ ਵਾਜਾਂ ਮਾਰਦਾ,
ਪਹਿਲਾਂ ਕਹਿ ਲੇਣਾ ਸੌਖਾ, ਬਾਅਦ ਖੁੱਦ ਨੂੰ ਹੀ ਹੈ ਸਾੜਦਾ |
ਕੱਦ ਤੱਕ ਹੋਊ ਨੀਲਾਮ, ਮਾਪਿਆਂ ਲਈ ਵਾਦਾ ਪਿਆਰ ਦਾ,
ਇਕ ਹੋਰ ਹੋ ਗਿਆ ਸ਼ਿਕਾਰੀ, ਅੱਜ ਦੇ ਸਮਾਜ ਦਾ ||
![]() | © Viney Pushkarna |
www.fb.com/writerpandit
Social Plugin