Type Here to Get Search Results !

Payar

ਤੇਰੇ ਨਾਲ ਦਿਲ ਦੀ, ਸਾਂਝ ਪਾ ਲਈ ਮੈਂ,
ਇਸ ਪਿਆਰ 'ਚ ਅੱਜ, ਹੋਂਦ ਗਵਾ ਲਈ ਮੈਂ ।
ਹੰਝੂ ਵਹਿੰਦੇ ਅਖੋਂ, ਨੀਂਦ ਗਵਾ ਲਈ  ਮੈਂ,
ਨੀ ਕੀ ਦੱਸਾਂ ਸਾਹਾਂ ਨੂੰ ਛੱਡ, ਤੇਰੇ ਨਾਲ ਪ੍ਰੀਤ ਪਾ ਲਈ ਮੈਂ ।।

ਅੱਜ ਕਵਿਤਾ 97ਵੀ ਲਿਖਣ ਲਗਾ ਜੀ,
ਗੌਰ ਨਾਲ ਸੁਨਿਓ ਪਿਆਰ ਕੀ ਹੁੰਦਾ ।
ਕਿੰਝ ਬਣਦੇ ਰਿਸ਼ਤੇ ਸਾਹਾਂ ਵਾਲੇ,
ਜਾਨ ਤੋਂ ਵੱਦ ਇਕਰਾਰ ਕੀ ਹੁੰਦਾ ।।
ਅਰਧਾਂਗਿਨੀ ਕਹਿਣਾ ਤੇ ਬਣਾਉਣਾ ਸੋਖਾ ਨਹੀ,
ਓਹੀ ਜਾਣੇ ਜਿਹਦੇ ਰਗਾਂ 'ਚ ਪਿਆਰ ਬੇਸ਼ੁਮਾਰ ਹੈ ਹੁੰਦਾ ।।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ...

ਸ਼ਾਯਰੀ ਦੀ ਮਹਿਫਲ ਲੱਗੀ ਜੋ ਹੇਵੇ,
ਯਾਰਾਂ 'ਚ ਬੈਠਾ ਇਕ ਯਾਰ ਵੀ ਹੁੰਦਾ ।
ਚੁਪ ਕਰਕੇ ਬੈਠਾ ਓਹ ਇਕ ਪਾਸੇ,
ਪੁਰਾਣਾ ਸਮਾਂ ਕਰ ਯਾਦ ਰਿਆ ਹੁੰਦਾ ।।
ਗਮਾਂ 'ਚ ਬੈਠਾ ਨਾ ਦੱਸੇ ਗੱਲ ਦਿਲ ਦੀ,
ਕਿਓਂਕਿ ਸਾਹੀਂ ਬੈਠਾ ਸਜਣ ਨਾਲ ਨਹੀ ਹੁੰਦਾ ।।। 
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ...
ਉਡਾਵੇ ਮਖੌਲ, ਪਿਆਰ ਜੱਗ ਲਈ ਹੱਸਾ,
ਰੌਂਦਾ ਸੱਜਣ ਜੱਗ ਲਈ ਤਮਾਸ਼ਾ ।
ਇਥੇ ਪੈਸੇ ਦੇ ਪੁਜਾਰੀ ਥਾਂ ਥਾਂ ਰੁਲਦੇ,
ਪਰ ਕਿਸੇ ਦਾ ਕਿਸੇ ਤੇ ਐਤਬਾਰ ਨਹੀ ਹੁੰਦਾ ।
ਰੋਲੇ ਪਿਆਰ ਦੇ ਮਾਇਨੇ ਅੱਜ ਵੇ,
ਪਰ ਅੱਜ ਵੀ ਮਾਰ ਪਿਆਰ ਨਹੀ ਹੁੰਦਾ ।।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ...

ਆਖਣ ਜੱਗ ਵਾਲੇ, ਨਹੀ ਜਾਂਦੇ ਸੰਭਾਲੇ,
ਪਰ ਪੰਡਿਤ ਯਾਰ ਤੋਂ ਬਾਹਰ ਨਹੀ ਹੁੰਦਾ ।
ਜੋ ਚਲ ਪਈਏ ਇਕ ਮੰਜਿਲ ਦੇ ਰਸ਼ਤੇ,
ਤਾਂ ਸ਼ੱਡ ਨੀ ਓਹ ਕਦੇ ਰਾਹ ਵੀ ਹੁੰਦਾ ।
ਓਹ ਆਖਣ ਬਦਲਣ ਲਈ ਜ਼ਮਾਨੇ,
ਸਾਥੋਂ ਤਾਂ ਸ਼ੱਡ ਇੱਕ ਸਾਹ ਨਹੀ ਹੁੰਦਾ ।।।
 ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ...
ਕੀ ਪਤਾ ਬੇਦੋਸ਼ੇ ਜਾਂ ਮੁਜਰਮ ਸੀ,
ਜਿਸ ਪਾਸੇ ਦੇਖਿਆ ਹੀ ਗਮ ਸੀ।
ਉਸਨੂੰ ਭੁਲੋਨਾ ਤੇ ਕੋਸਾਂ ਦੂਰ,
ਸਾਥੋਂ ਤਾਂ ਭੁੱਲ ਭੁਲਾ ਨਹੀ ਹੁੰਦਾ ।।
ਸ਼ਾਯਦ ਪੈਸੇ ਦੀ ਕਮੀ ਹੀ ਸੀ ਸਾਥੋ,
ਜੋ ਹਾਲ ਇਸ ਦਿਲਦਾ ਸਮਝਾ ਨਹੀ ਹੁੰਦਾ ।।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ...  

ਜ਼ਮਾਨਾ ਝਲੇ ਹਵਾ, ਭੁੱਜਦੀ ਅੱਗ ਨੂੰ,
ਛੋਟੇ ਆ ਹੱਥ ਪਾਉਣਾ ਚਾਹੁੰਦੇ ਪੱਗ ਨੂੰ ।
ਐਥੇ ਜ਼ਮਾਨੇ ਨੂੰ ਕੀ ਆਖੁ ਕੋਈ,
ਜੱਦ ਆਪਣੀਆਂ ਦਾ ਹੀ ਸਾਥ ਨਹੀ ਹੁੰਦਾ ।
ਜ਼ਮਾਨੇ ਨਾਲ ਤਾਂ ਲੜਨਾ ਸੌਖਾ ਸੀ,
ਪਰ ਆਪਣੀਆਂ ਅਗੇ ਕੋਈ ਰਾਹ ਨਹੀ ਹੁੰਦਾ ।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ... 
ਦੋ ਸਾਹ ਇਕ ਦਿਨ ਦੂਰ ਹੋ ਗਏ,
ਆਪਣੀਆਂ ਤੋਂ ਐਨਾ ਮਜਬੂਰ ਹੋ ਗਏ ।
ਲੋਕਾਂ ਲਈ ਕਵੀ ਮਸ਼ਹੂਰ ਹੋ ਗਏ,
ਪਰ ਸਚ੍ਚ ਦਿਲਾਂ ਦਾ ਵਿਖਾ ਨਹੀ ਹੁੰਦਾ ।।
ਉਤੋਂ ਉਤੋਂ ਬੜਾ ਹੱਸਦੇ ਆ ਸਜਨਾ,
ਪਰ ਸਚ੍ਚ ਦਿਲਾਂ 'ਚ ਕਦੇ ਚਾਹ ਨਹੀ ਹੁੰਦਾ ।।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ...

ਉਸ ਯਾਰ ਨੂੰ ਸਦਾ ਚੇਤੇ ਕਰਦੇ ਹਾਂ,
ਉਤੋਂ ਹਸਦੇ ਦੇ ਅੰਦਰੋਂ ਮਰਦੇ ਹਾਂ ।
ਕੀ ਦੱਸੀਏ ਪਿਆਰ ਹੀ ਐਨਾ ਕਰਦੇ ਹਾਂ,
ਬੱਸ ਅਖਾਂ ਤੋਂ ਹੰਝੂ ਲੁਕਾ ਨਹੀ ਹੁੰਦਾ ।।
ਜਿੰਦਗੀ ਜਿਓਣ ਦਾ ਕਹਿਣਾ ਸੋਖਾ,
ਪਰ "ਜਾਨ" ਬਿਨਾ ਨਿਭਾ ਨਹੀ ਹੁੰਦਾ ।।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ... 

ਲਿਖਣ ਲਈ ਤਾਂ ਬਹੁਤ ਕੁਝ ਹੈ,
ਸ਼ਾਯਦ ਲਿਖਣਾ ਵੀ ਏਕ ਗੁਨਾਹ ਹੈ ਹੁੰਦਾ ।
ਅਸੀਂ ਵੀ ਕਦੇ ਹਸਦੇ ਸੱਜਣਾ,
ਜੇ ਪਿਆਰ ਯਾਰਾਂ ਦੇ ਖੜਾ ਨਾਲ ਹੁੰਦਾ ।।
ਸ਼ਾਯਦ ਸਹੀ ਆਖਿਆ ਹੈ ਕਿਸੇ ਨੇ,
ਪਿਆਰ ਤੋਂ ਕਸੂਤਾ ਵਾਹ ਨਹੀ ਹੁੰਦਾ ।।।
ਅੱਜ ਯਾਰੋ ਗੌਰ ਨਾਲ ਸੁਣਨਾ, ਪਿਆਰ ਦਿਲਾਂ ਵਿਚਕਾਰ ਕੀ ਹੁੰਦਾ 

© Viney Pushkarna
pandit@writeme.com
www.fb.com/writerpandit