Type Here to Get Search Results !

Tribute To Indira

ਸਨ ਤਾਰਿਆਸੀ ਤੱਕ ਦੀ, ਫੱਟੀ ਹਲੇ ਪੂੰਜੀ ਨੀ,
ਹਲੇ ਮਾਸੂਮ ਆਵਾਜ਼, ਦਹਾੜ ਬਣ ਕਿ ਗੂਂਜੀ ਨੀ|
ਜੱਦ ਨਕੇਲ, ਅੱਤਵਾਦ ਨੂੰ ਪਾਈ, ਵੇਖ ਪਾਪੀ ਦੇਣ ਦੁਹਾਈ,
ਫੇਰ ਨਵੀਂ ਸਕੀਮ ਚਲਾਈ, ਕੌਮ ਦੇ ਨਾਂ ਇੰਦਿਰਾ ਮਰਵਾਈ|
ਤੇਰੀ ਸ਼ਾਹਾਦਤ ਦੇਖ ਆਖੋੰ ਵਹਿੰਦੀ ਧਾਰ ਨਾ ਰੁਕਦੀ,
ਨੀ ਇੰਦਿਰਾ, ਤੇਰੀ ਲੋੜ ਨਾ ਮੁਕੀਆਂ ਮੁਕਦੀ ||


ਇੰਦਿਰਾ ਚਲਦੀ ਨੂੰ ਵੇਖ, ਸੜੀਆਂ, ਅੱਤਵਾਦ ਦੀਆਂ ਕੋਖਾਂ ਵੇ,

ਭੱਜੇ ਚੁਝੇ ਫਿਰਦੇ, ਜੇ ਦਿੰਦੇ ਨਾ ਵੈਰੀ ਧੋਖਾ ਵੇ |
ਚਲਾਈਆਂ ਤੀਹ ਗੋਲੀਆਂ ਪਿਠ ਤੇ,
ਭੁੱਲਦੇ ਨਾ ਦਿਨ ਨਾ ਮਿਟਦੇ|
ਬਿਨ ਤੇਰੇ ਕਿੰਝ ਅੱਤਵਾਦ ਦੀ ਟੋਲੀ ਝੁਕਦੀ,
ਨੀ ਇੰਦਿਰਾ, ਤੇਰੀ ਲੋੜ ਨਾ ਮੁਕੀਆਂ ਮੁਕਦੀ ||


ਜੱਦ ਰੋ ਰੋ ਕਿ ਪਾਕ ਨੇ, ਕਸ਼ਮੀਰ ਨਾ ਪਾਇਆ,

ਤਾਂ ਹਰਾਮ ਪੁਨੇ ਦੀ, ਹੱਦ ਤੱਕ ਓਹ ਆਇਆ |
ਉਕਸਾ, ਇਕ ਹੋਰ ਮੁਲਕ ਦਾ ਰਾਗ ਲਗਾਇਆ,
ਇੰਦਿਰਾ ਨੇ ਚਾੜ ਕੁਟਾਪਾ, ਜੁੱਤੀ ਨੂੰ ਚਟਾਇਆ|
ਤੂੰ ਸਾਡੇ ਮੁਲਕ ਦੀ ਸ਼ਾਨ, ਪਹਿਚਾਨ ਨ ਡੁਬਦੀ,
ਨੀ ਇੰਦਿਰਾ, ਤੇਰੀ ਲੋੜ ਨਾ ਮੁਕੀਆਂ ਮੁਕਦੀ ||


ਤੈਨੂੰ ਯਾਦ ਕਰਕੇ ਬੈਠੇ ਮੰਨ, ਅੱਜ ਰੋਂਦਾ ਆ,
ਵੇਖ ਹਾਲਾਤ ਬਣਦੇ, ਪੱਲ ਵੀ ਨਾ ਮੈਂ ਸਉਂਦਾ ਪਾ|
ਜ਼ਲਿਮਾਂ ਕਿੰਝ ਸੱਟ ਸੀ ਮਾਰੀ, ਮੁਲਕ ਨੂੰ ਪਈ ਭਾਰੀ,
ਅੱਜ ਫੇਰ ਤੇਰੀ ਲੋੜ, ਮੈਂ ਤੈਨੂੰ ਬੁਲਾਉਂਦਾ ਆ |
ਨੀ ਆਜਾ ਆਜਾ ਇੰਦਿਰਾ, ਤੇਰੀ ਹੀ ਸੋਚ ਢੁਕਦੀ,
ਨੀ ਇੰਦਿਰਾ, ਤੇਰੀ ਲੋੜ ਨਾ ਮੁਕੀਆਂ ਮੁਕਦੀ ||



© Viney Pushkarna
pandit@writeme.com
www.fb.com/writerpandit