Type Here to Get Search Results !

Sikhna Baki Ae

ਤੂੰ ਰਹੀਂ ਖੁਸ਼ ਸਦਾ ਬੰਦਿਆ, ਇਹ ਗੱਲਾਂ ਕਿਤਾਬੀ ਨੇ,

ਜੋ ਬੰਦ ਪਈ ਵਿਚ ਸ਼ਰੀਰ ਦੇ, ਨਾ ਉਸ ਰੂਹ ਦੀ ਕੋਈ ਚਾਬੀ ਏ |

ਲੋਕ ਆਖਦੇ ਅਸ਼ੀਂ ਬਹੁਤ ਤਜੁਰਬੇਕਾਰ ਹਾਂ, ਨਾ ਜਾਣਨ ਕਿ ਰੂਹ ਕਿਨੀਂ ਪਿਆਸੀ ਹੈ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਵਿਨਯ ਕਿਊਂ ਲੱਬਦਾ ਫਿਰੇੰ, ਉਸ ਆਸ਼ਿਕ਼ ਨੂੰ ਵਿਚ ਹਵਾਵਾਂ ਦੇ,

ਨਾ ਬਣ ਮੁਰੀਦ ਇਸ਼ਕ਼ ਦਾ,ਨਾ ਚਲ ਇਸ ਤਤੀਆਂ ਰਾਹਾਂ ਤੇ |

ਡੰਗ ਇਸ਼ਕ਼ ਤੈਨੂੰ ਤੁਰ ਜਾਊਗਾ, ਇਹ ਮਾਰ ਮੁਕਾਵਨ ਦੀਆਂ ਰਾਹਾਂ ਦੀ ਤਾਕੀ ਏ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਮੈਂ ਆਖਿਆ ਆਪਣੀ ਜਾਨ ਨਿਮਾਣੀ ਨੂੰ, ਹੁਣ ਤਾਂ ਬਣ ਜਾ ਸਿਆਣੀ ਤੂੰ,

ਕੱਦ ਤਕ ਖਾ ਠੋਕਰਾਂ ਰੁਲਦੀ ਰਊਂ, ਕੱਦ ਆਖੇਂਗੀ ਬਣਨਾ ਸਿਆਣੀ ਮੈਂ |

ਜੋ ਚਲਦੀ ਹੀ ਜਾਨੀ ਜਮਾਤ ਸਿਖਣ ਦੀ, ਜਿੰਦਗੀ ਐਸੀ ਇਕ ਝਾਕੀ ਹੈ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਜਹੇ ਬਹੁਤ ਕੁਝ ਸਿਖਣਾ ਬਾਕੀ ਹੈ ||

ਮੈਂ ਜੋ ਆਖ ਬੈਠਾ ਇਕ ਗੱਲ, ਸਿਆਣੇ ਨੂੰ, ਓਹ ਆਖਦਾ ਕਿ ਪਤਾ ਇਸ ਨਿਆਣੇ ਨੂੰ ,

ਓਹ ਬੈਠ ਮੈਨੂੰ ਇਹ ਸਮਝਾ ਗਿਆ, ਸਿਆਣੀ ਦੁਨਿਆ ਕੀ ਕੀ ਸੁਨੋਉਂਦੀ ਏ |

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਮੈਂ ਕੀ ਕਿਹਾ ਝੂਠ, ਕਿ ਸਾਦਗੀ ਰੂਹਾਂ ਦੀ ਨਿਸ਼ਾਨੀ ਏ,

ਇਨ੍ਹਾਂ ਫੈਸ਼ਨਾਂ ਨੇ ਰੋਲਤੀ, ਸਚ ਦੀ ਜਵਾਨੀ ਏ |

ਹੁਣ ਕਿ ਕਹਿਏ ਉਨ੍ਹਾਂ ਰਾਹਾਂ ਨੂੰ, ਜਿਨ੍ਹਾਂ ਦੇ ਪਾਰ੍ਸ਼ਾਵੇਂ ਨਵਾਬੀ ਏ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਵਿਨਯ ਨੇ ਇਹ ਗੱਲ ਸਦਾ ਸੁਨੋਉਣੀ ਏ,

ਮਾੜਾ ਨਾ ਕਿਹਾ ਕਿ ਸਟਾਰ + ਜੁਏ ਦੀ ਕਹਾਨੀ ਏ |

ਜੋ ਜਾਵੇ ਪਾਈ  ਪਰਿਵਾਰਿਕ ਵੰਡੀਆਂ,

ਇਸਨੂੰ ਵੇਖਣ ਵਾਲਾ ਐਸਾ ਗੂੜਾ ਸ਼ਰਾਬੀ ਏ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਵਿਨਯ ਹੁਣ ਆਪਣੀ ਗੱਲ ਵੀ ਸੁਨੋਉਣੀ ਏ,

ਕੀ ਦਿੱਤਾ ਇਸ ਜੱਗ ਨੇ, ਇਹ ਜ਼ਖਮਾਂ ਤੋਂ ਵਿਖੋਉਣੀ ਏ |

ਵਿਨਯ ਖਾਦਾ ਥੋਖਾ ਹਰ ਰਿਸ਼ਤੇ ਤੋਂ, ਹੁਣ ਰੱਬ ਦੀ ਹੀ ਰਹਿਮਤ ਸਾਥੀ ਹੈ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਭੈਣ ਬਣਾ ਕਿ ਵੇਖਿਆ, ਜਾਣ ਦੋਸਤ ਸਿਰਨਾਵੇਂ ਲਾ ਵੇਖਿਆ,

ਲੋੜ ਪੈਣ ਤੇ ਮੂਹ ਮੋੜ ਗਏ ਸਭ, ਹਰ ਇਕ ਨੂੰ ਆਪਣਾ ਬਣਾ ਕੇ ਵੇਖਿਆ |

ਹੁਣ ਬਹੁਤ ਮੁਸ਼ਕਿਲ ਹੈ ਕਿਸੇ ਤੇ ਐਤਬਾਰ ਕਰਨਾ,

ਕਿ ਉੱਤੋਂ ਲੰਗ ਗਿਆ ਦੋਖੇ ਦਾ ਹਾਥੀ ਏ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਅਸੀਂ ਪਿਆਰ ਬਦਲ ਦੀਆ ਵੇਖਿਆ ਏ,

ਬਚਪਨ ਚ ਜੋ ਖੁਦ ਲਗਾਈਆਂ, ਹੋ ਮੁਟਿਆਰ ਤੋੜਦੇ ਵੇਖਿਆ ਏ |

ਵਿਨਯ ਤਾਂ ਆਪਣੀ ਜੁਬਾਨ ਨਹੀ ਬਦਲੀ, ਓਸ ਨੇ ਬਦਲ ਯਾਰੀ ਗਵਾਤੀ ਏ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਅੱਜ ਸਚਾ ਪਿਆਰ ਮੈਂ ਕਰਦਾ ਹਾਂ ਕਿਸੇ ਨੂੰ,

ਪਰ ਕਹਾਂ ਨਾ ਕਿਓਂਕਿ ਦੂਰ ਹੋਣਾ ਬੜਾ ਭਾਰੀ ਏ |

ਸਾਦਗੀ ਉਸਦੀ ਬਣ ਜਾਣ ਗਈ ਸਾਡੀ, ਵੇਖ ਜਿੰਦਗੀ ਲਗਦੀ ਗੁਲਾਬੀ ਏ ||

ਵਿਨਯ ਬਣਾ ਸਾਥੀ ਤੂੰ ਪਲਾਂ ਨੂੰ, ਹਜੇ ਬਹੁਤ ਕੁਝ ਸਿਖਣਾ ਬਾਕੀ ਹੈ ||

ਹੁਣ ਮੈਂ ਐਨਾ ਕਹਿ ਕਿ ਚੁਪ ਹੋਂਦਾ ਹਾਂ,ਮੈਂ ਹੀ ਮਾੜਾ ਦੁਨਿਆ ਸੱਬ ਚੰਗੀ ਏ,

ਜੋ ਹੋਵੇ ਮਿਠਾਸ ਘੱਟ ਤਾਂ ਸੱਬ ਟੀ ਵੀ ਹਾਸੇਆਂ ਦੀ ਸੁਗੰਦੀ ਏ |

ਵਿਨਯ ਨਿਮਾਣਾ ਇੰਜ ਹੀ ਸਦਾ ਲਿਖਦਾ ਰਹੂ, ਫਿਲਹਾਲ ਸਮੇਂ ਹੱਥ ਚਾਬੀ ਏ ||

ਵਿਨਯ ਮੁੜ ਆਓ ਇਸ ਪਲਾਂ ਨੂੰ ਲੈ ਕੇ, ਹਜੇ ਬਹੁਤ ਕੁਝ ਲਿਖਣਾ ਬਾਕੀ ਹੈ ||

© Viney Pushkarna

pandit@writeme.com

www.fb.com/writerpandit
Tags