August 5, 2012

REHINA DESI - NO VULGARITY

 ਤੇਰੇ ਘੱਟਦੇ ਲੀੜੇ ਨੀ ਕੁੜੀਏ, ਵਿਰਸੇ ਨੂੰ ਦਾਗ ਲਗਾਉਣਗੇ,
ਚੇਤੇ ਰਖੀੰ, ਕੱਲ ਨੂੰ ਤੇਰੇ ਹੀ ਬੱਚੇ, ਨਵੇਂ ਨਵੇ ਚੰਨ ਚੜਾਉਣਗੇ ||

ਤੂੰ ਪਾਂਦੀ ਪਾਂਦੀ ਜੀਨ ਕੁੜ੍ਹੇ, ਅੱਜ ਲੱਤਾਂ ਵੀ ਲਵਾ ਲਈਆਂ,
ਕਦੇ ਪਾਂਦੀ ਸੀ ਕੁਰਤੇ ਸਲਵਾਰਾਂ,ਅੱਜ ਵਖੀਆਂ ਨੰਗੀਆਂ ਕਰਾ ਲਈਆਂ |
ਕਹਿੰਦੀ ਚੰਡੀਗੜ੍ਹ ਜਾਣਾ, ਉੱਥੇ ਨਵੀਆਂ ਆਦਤਾਂ ਪਾ ਲਈਆਂ,
ਪਾ ਕਿ ਹਰ ਨਵੇਂ ਨਾਲ ਯਾਰੀ, ਗੱਲਾਂ ਚਾਰੇ ਪਾਸੇ ਕਰਾ ਲਈਆਂ ||
ਹੁਣ ਗੱਲਾਂ ਕਰਦੀ ਹੈ ਸਾਨੂੰ ਪਾਕੇ ਲੀੜੇ ਵਿਦੇਸ਼ੀ,
ਇਹ ਪੰਡਿਤ ਦੀ ਸ਼ਾਨ ਆ ਬਣ ਰਹਿਣਾ ਦੇਸੀ |
ਤੂੰ ਗੁੱਤ ਤੋਂ ਪਟੇ ਕਰਾ ਲਏ, ਨ ਸੀ ਸੰਭਾਲੇ ਜਾਂਦੇ,
ਜੋ ਵਿੱਕ ਜਾਣ ਇਕ ਵਾਰੀ, ਮੁੜ ਨ ਵਾਪਿਸ ਆਂਦੇ |
ਇੱਜ਼ਤ ਆਪਣੀ ਗਵਾਈ, ਮਾਪੇ ਦੁਹਾਈਆਂ ਪਾਂਦੇ,
ਤੇਰੇ ਕਿੱਤੇ ਹੀ ਅੱਜ ਸੱਬ ਦੇ ਮੁਹਰੇ ਆਉਂਦੇ |
ਮੁਹ ਵਿਖਾ ਨੀ ਹੋਣਾ ਤੈਥੋਂ ਚਾਹੇ ਪਾ ਲਈ ਖੇਸੀ,
ਇਹ ਪੰਡਿਤ ਦੀ ਸ਼ਾਨ ਆ ਬਣ ਰਹਿਣਾ ਦੇਸੀ ||
ਏਕ ਰਾਣੀ ਪਾਦ੍ਦ੍ਮਾਨੀ ਸੀ ਜਿਨ੍ਹੇਂ ਜਾਣ ਗਵਾਈ,
ਪਰ ਫਿਰੰਗੀਆਂ ਅੱਗੇ ਸੀ ਆਣ ਬਚਾਈ |
ਇਕ ਤੂੰ ਕੁੜ੍ਹੇ ਅੱਜ ਹੈ ਸ਼ਰਮ ਹੀ ਲਾਈ,
ਦੇਖ ਦੇਖ ਕੀਤੇ, ਲੋਕੀ ਦੇਣ ਦੁਹਾਈ ||
ਤੈਨੂੰ ਸਮਝ ਉਦੋਂ ਆਉਣੀ ਜੱਦ ਹੋਈ ਬਚਿਆਂ ਤੋਂ ਪੇਸ਼ੀ,
ਇਹ ਪੰਡਿਤ ਦੀ ਸ਼ਾਨ ਆ ਬਣ ਰਹਿਣਾ ਦੇਸੀ ||
ਤੂੰ ਲੱਕ ਤੇ ਟੈਟੂ ਗੁਦਵਾ ਲਏ, ਨੀ ਕਾਲੇ ਰੰਗਦਾ,
ਸੁਨ ਸੁਨ ਕੇ ਗੀਤ ਇਹ, ਮਿਤਰਾਂ ਦੀ ਜਾਣ ਇਹ ਮੰਗਦਾ |
ਤੈਨੂੰ ਕੰਮ ਕੋਈ ਨਾ ਆਵੇ, ਨਾ ਆਵੇ ਢੰਗਦਾ,
ਤਾਹੀਂ ਤੇ ਇਹ ਜਮਾਨਾ, ਹੈ ਰਿਸ਼ਤੇਆਂ ਤੋਂ ਸੰਗਦਾ ||
ਤੇਰੀ ਕਰਤੂਤ ਦੇਖ ਕਿ, ਨੀ ਸ਼ਾਈ ਹੈ ਖਾਮੋਸ਼ੀ,
ਇਹ ਪੰਡਿਤ ਦੀ ਸ਼ਾਨ ਆ ਬਣ ਰਹਿਣਾ ਦੇਸੀ ||
ਬੱਸ ਕਰ ਬੱਸ ਕਰ ਨੀ ਹੋਰ ਗੰਦ ਵਿਖਾਣਾ,
ਤੂੰ ਹੀ ਟੀ ਵੀ ਦੱਸ ਵੇ, ਕੌਣ ਭਰੁ ਹਰਜਾਨਾ |
ਸਾਨੂੰ ਅੱਜ ਦੇ ਬਾਲੀਵੂਡ ਨੂੰ ਪੈਣਾ ਸਮਝਾਨਾ,
ਹੁਣ ਤਾਂ ਬੰਦ ਕਰ ਦੇਵੋ ਇਹ ਗੰਦ ਫੈਲਾਨਾ ||
ਕੀ ਸਰਕਾਰ ਕਰੁ ਇਸ ਲਈ, ਹੈ ਸਰਕਾਰ ਹੀ ਦੋਸ਼ੀ,
ਇਹ ਪੰਡਿਤ ਦੀ ਸ਼ਾਨ ਆ ਬਣ ਰਹਿਣਾ ਦੇਸੀ ||


© Viney Pushkarna
pandit@writeme.com
www.fb.com/writerpandit