Type Here to Get Search Results !

Challa - A Message

ਛੱਲਾ ਲਿਖਣ ਸੀ . . .  ਬੈਠਾ. . .,
ਸੋਚੇ ਸਚ੍ਚ ਜਿੰਦਗੀ. . . ਦਾ ਕਹਿਦਾਂ..,
ਘੁੱਟ ਘੁੱਟ ਜਿਉਣ 'ਚ ... . ਕੀ ਫਾਇਦਾ . . .,
ਉਠ ਕਲਮ ਮੇਰੀ . . . . ਤੂੰ ਬਹਿਜਾ ...,
ਗੱਲ ਸੱਚੇ ਦਿੱਲ ਦੀ .... ਨੂੰ ਲੈਜਾ... .,
ਜੱਗ ਨੂੰ ਸੁਨਾਈੰ . . . . ਐਦਾਂ . . . .।।।

ਦਿਲ ਛੱਲੇ ਵੀ ਸੀ ... ਲਾਇਆ...,
 ਕੀਤਾ ਹਰ ਵਾਦਾ... ਨਿਭਾਇਆ....,
ਕਿਸੇ ਨੇ ਝੂਠ ... ਸਝਾਇਆ....,
ਪੰਡਿਤ ਨੇ ਓਹਵੀ .... ਭੁਲਾਇਆ ....,
ਜੱਦ ਤੂੰ ਸਿਰੋੰ ਪਾਣੀ.... ਲੰਗਾਇਆ..,
ਫੇਰ ਨਾ ਸਾੰਭ ਕੋਈ ..... ਪਾਇਆ ...,
ਯਾਦਾਂ ਦਿਨ ਰਾਤ .... ਰੁਆਇਆ ....,
ਯਾਦ ਕਰੀਂ ਕਿਨ੍ਹਾਂ ਤੈਨੂੰ ਸੀ ..... ਚਾਇਆ. . . .।।।
ਛੱਲਾ ਬੈਠਾ.... ਹਨੇਰੇ....,
ਯਾਦ ਦਿੱਤੇ ਦੁਖੜੇ ..... ਬਥੇਰੇ....,
ਹੁਣ ਉਡੀਕੇ ਸੁਖਾਂ..... ਦੇ ਵੇਲੇ ...,
ਕੱਦ ਆਉਣਗੇ ..... ਸਵੇਰੇ ......,
ਅੱਜ ਕਾਂ ਬੈਠਾ .... ਬਨੇਰੇ....,
ਦੇਵੇ ਆਉਣ ਦੇ .... ਸੁਨੇਹੇ ....,
ਕਹਿੰਦਾ ਖਾਲੈ ਤੂੰ ..... ਮੇਵੇ .....,
ਚੱਲ ਰੱਬ ਦੇ ..... ਡੇਰੇ ...... ।।।
ਛੱਲਾ ਗੁਰੂ ਘਰ... ਚੱਲਿਆ...,
ਕਹਿੰਦਾ ਸੱਬ ਤੇਰੇ.... ਵੱਲ ਆ....,
ਮੈਂ ਬੈਠਾ ਦੋਸ਼ੀ.... ਛੱਲਿਆ....,
ਜੋ ਨਾਂ ਤੇਰਾ ..... ਭੁਲਿਆ ....,
ਜੱਦ ਛੱਲਾ ਸੀ ਬੈਠਾ.... ਕਲਿਆਂ...,
ਸੁਨੇਹਾ ਰੱਬ ਨੇ ..... ਘਲਿਆ.....,
ਕਹਿੰਦਾ ਤੂੰ ਮੇਰੇ ..... ਘਰਿਆ .....,
ਛੱਡਦੇ ਚਿੰਤਾ....... ਸਾਰੀਆਂ ....।।।
ਪੰਡਿਤ ਉਠ .... ਖਲੋਉਂਦਾ...,
ਸੀਸ਼ ਸੱਚੇ ਦਰ ਤੇ .... ਝੁਕਾਉਂਦਾ...,
ਹੁਣ ਗੱਲਾਂ ਸਿਰੇ .... ਲਾਉਂਦਾ ....,
ਨਾ ਕਿਸੇ ਤੋਂ ... ਘਬਰਾਉਂਦਾ ....,
ਛੱਲਾ ਹੁਣ ਕਲਮ.... ਚਲਾਉਂਦਾ....,
ਸਚ੍ਚ ਸਾਰੇ ਜੱਗ ਨੂੰ ..... ਸੁਣਾਉਂਦਾ...,
ਲਿਖ ਲਿਖ ਪਹਿਚਾਨ .... ਕਰਾਉਂਦਾ....,
ਮਹਿਰ ਓਸ ਰੱਬ ਦੀ..... ਚਾਹੁੰਦਾ......।।।
ਛੱਲਾ ਧਨਵਾਦੀ.... ਯਾਰਾਂ ਦਾ..,
ਇਹਨਾਂ ਮੌਜ ... ਬਹਾਰਾਂ ਦਾ...,
ਮਿਲਿਆ ਪਿਆਰ ... ਹਜਾਰਾਂ ਦਾ...,
ਕਰਾਂ ਸਤਿਕਾਰ .... ਸਾਰੀਆਂ ਦਾ ....,
ਛੱਲਾ ਨਾ ਸ਼ੌਂਕੀ .... ਨਾਰਾਂ ਦਾ....,
ਇਹ ਤਾਂ ਕੰਮ ... ਬੇਕਾਰਾਂ ਦਾ ...,
 ਇਕ ਨਾਲ ਲਾਈ ਮਾਣ.... ਕਰਾਰਾਂ ਦਾ ...,
ਰਹਿੰਦਾ ਨਾਮ ... ਦਿਲਦਾਰਾਂ ਦਾ ... ।।।
ਛੱਲਾ ਗਾਲਾਂ ਨਾ ... ਕਢਦਾ....,
ਐਵੇਂ ਹਵਾ ਨਾ ..... ਕਰਦਾ ....,
ਦੁੱਕੀ-ਤਿੱਕੀ ਦੀ ਨਾ ... ਜਰਦਾ ...,
ਸਿਰਫ ਉਸ ਰੱਬ ਤੋਂ.... ਡਰਦਾ....,
ਛੱਲਾ ਲੋਕਾਂ ਤੋਂ ਨਾ... ਸੜਦਾ....,
ਸਤਿਕਾਰ ਸੱਬ ਦਾ .... ਕਰਦਾ....,
ਰਹੇ ਨਾਂ ਯਾਰਾਂ ਦਾ ...... ਚੜਦਾ ....,
ਏਹੀ ਫਰਿਆਦ ਮੈਂ .... ਕਰਦਾ....।।।

ਆਖਿਰ ਛੱਲਾ ਆਖੇ , ਛੱਡ ਦੇਓ ਲੈਣੇ ਝਾਕੇ,
ਵੇਖੇ ਅੱਜ ਦੇ ਨੇ ਕਾਕੇ, ਇਹਨਾ ਫਿਕਰ ਨਾ ਫਾਕੇ,
ਚਲਾਉਂਦੇ ਬੁੱਲਟ ਨੇ ਜਾਕੇ, ਮਾਰਦੇ ਸੜਕੀੰ ਪਟਾਕੇ,
ਬਹਿੰਦੇ ਥਾਣੇ ਫਿਰ ਲਾਕੇ, ਹੁਣ ਛੁੜਾਉ ਕੋਈ ਆਕੇ ।।

= = = = = = = = ਛੱਲਾ ਇਕ ਸੰਦੇਸ਼ = = = = = = = =


© Viney Pushkarna

pandit@writeme.com

www.fb.com/writerpandit