ਪੰਡਿਤ ਚਲਦਾ ਪਿਆ ਸੀ ਕਿਸੇ ਨੇ ਆਵਾਜ਼ ਲਗਾਈ, ਸੁਨ ਉਸਦੀ ਗਲਾਂ ਤੇ ਦਿਲ ਨੇ ਕਲਮ ਉਠਾਈ |
ਦੇਖ ਜ਼ਮਾਨੇ ਦੇ ਰੰਗ ਪੰਡਿਤ ਤੂੰ ਕੀ ਕਿਸੇ ਨੂੰ ਆਖਣਾ ਹੁਣ, ਇਹ ਸੋਚਦਿਆਂ ਹੀ ਮੇਰੀ ਅੱਖ ਭਰ ਆਈ ||
ਪੰਡਿਤ ਕੀਤੇ ਵਾਦੇ ਪੂਰੇ, ਨਾ ਕਹੂਗਾ ਕੋਈ ਅਦੂਰੇ,
ਚਾਹੇ ਦਿਲ ਸਾਡਾ ਮ੍ਝ੍ਬੂਰੇ, ਤੇਰੇ ਪਿਆਰ 'ਚ ਧੜਕੇ ਨੀ.....
ਤੂੰ ਕਹਿੰਦੀ ਤਾਂ ....
ਤੂੰ ਕਹਿੰਦੀ ਤਾਂ ਲੈ ਜਾਣਦੇ ਤੈਨੂੰ, ਬਾਹਾਂ 'ਚ ਭਰਕੇ ਨੀ ....
ਜੇ ਤੂੰ ਕਹਿੰਦੀ ਤਾਂ ....
ਗੋਲੀ ਨਹੀ ਹਥਿਆਰ ਨਹੀ, ਕੀਤਾ ਮੈਂ ਕੋਈ ਵਾਰ ਨਹੀ,
ਮੈਂ ਤੈਨੂੰ ਹੁਣ ਕੀ ਹੈ ਕਹਿਣਾ, ਜੱਦ ਤੈਨੂੰ ਮੇਰੇ ਤੇ ਐਤਬਾਰ ਨਹੀ |
ਤੇਰੇ ਨਾਂ ਲਾਈ ਇਹ ਜਿੰਦਗੀ, ਤੂੰ ਕਹਿੰਦੀ ਮੈਨੂੰ ਪਿਆਰ ਨਹੀ,
ਕੀ ਦੱਸਾਂ ਮੈਂ ਤੈਨੂੰ ਨੀ, ਕਿਦਾਂ ਜਿਉਂਦਾ ਹਾਂ ਮਰ ਮਰ ਕੇ ਨੀ ....
ਤੂੰ ਕਹਿੰਦੀ ਤਾਂ ....
ਤੂੰ ਕਹਿੰਦੀ ਤਾਂ ਲੈ ਜਾਣਦੇ ਤੈਨੂੰ, ਬਾਹਾਂ 'ਚ ਭਰਕੇ ਨੀ ....
ਜੇ ਤੂੰ ਕਹਿੰਦੀ ਤਾਂ ....
ਝੂਠ ਪਾਇਆ, ਜਿਨ੍ਹਾਂ ਅਪਣਾਇਆ, ਮੁੜ ਸਾਡੇ ਇਲਜ਼ਾਮ ਲਾਇਆ,
ਕਹਿੰਦੇ ਕਿੱਤੀ ਸਾਡੀ ਬੇਇੱਜਤੀ, ਜੋ ਖੁਦ ਬਣ ਫ਼ਕੀਰ ਦਰ ਸੀ ਆਇਆ|
ਝੂਠ ਬੋਲ ਤੈਨੂੰ ਭਰਮਾਇਆ, ਤੁਵੀਂ ਬੀਤਾ ਸਮਾਂ ਭੁਲਾਇਆ,
ਕੌਣ ਲੈ ਰਿਸ਼ਤਾ ਆਇਆ ਸੀ ਨੀ , ਕਿਹੜਾ ਆਇਆ ਸਾਡੇ ਕਰਕੇ ਨੀ.......
ਤੂੰ ਕਹਿੰਦੀ ਤਾਂ ....
ਤੂੰ ਕਹਿੰਦੀ ਤਾਂ ਲੈ ਜਾਣਦੇ ਤੈਨੂੰ, ਬਾਹਾਂ 'ਚ ਭਰਕੇ ਨੀ ....
ਜੇ ਤੂੰ ਕਹਿੰਦੀ ਤਾਂ ....
![]() | © Viney Pushkarna |
www.fb.com/writerpandit
Social Plugin