Type Here to Get Search Results !

LAAVA

 ਓਏ ਕਿਹੜਾ ਹਿਸਾਬ ਆਖੇਂ ਤੂੰ, ਸਾਡੇ ਸੀਨੇ ਲਾਵਾ ਬਲਦਾ ਏ,
ਰੌਲਾ ਪਾਉਣਾ ਤਾਂ ਸੌਖਾ ਬੜਾ, ਪਤਾ ਉਸਨੂੰ ਜੋ ਇਹਨੂੰ ਝੱਲਦਾ ਏ ।
ਵਰਤ ਜ਼ਜਬਾਤ ਲੋਕਾਂ ਦੇ,  ਤੂੰ ਦਿਲਾਂ 'ਚ ਵਖਵਾ ਕਰਦਾ ਏ,
ਤੇਰੇ ਜੇਹੇ ਲੋਕਾਂ ਦਾ, ਬਿਨਾਂ ਪੈਸੇ ਨਾ ਕੁਝ ਵੀ ਸਰਦਾ ਏ ।।

ਓਹ ਸਮਾਂ ਪੁਰਾਣਾ,  ਅਖੋਂ ਹੰਝੂ ਵਹਾਂਦਾ ਆ,
ਕੀ ਸਾਡੇ ਨਾਲ ਹੋਇਆ, ਯਾਦ ਦਿਲਾਉਂਦਾ ਆ।
ਕਿੰਝ ਇੱਜਤਾਂ ਰੋਲੀਆਂ ਸੀ, ਸਾਥੋਂ ਤਾਂ ਬਹਿ ਨਹੀ ਹੋਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
 ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ.. 
ਜ਼ਖਮ ਅਜੇ ਵੀ ਤਾਜੇ ਨੇ, ਬੱਸ ਕੀਤੇ ਕੁਝ ਵਾਅਦੇ ਨੇ,
ਸਾਡੇ ਦੇਸ਼ ਵਸਾਉਣ ਦੇ ਲਈ, ਬੜੇ ਨੇਕ ਇਰਾਦੇ ਨੇ ।
ਦੇਖ ਸੱਟਾਂ ਦਿਲ ਦੀਆਂ, ਤੈਥੋਂ ,ਕੋਈ ਲਫ਼ਜ਼ ਕਹਿ ਨਹੀ ਹੋਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
 ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ..
ਸੱਟ ਮਾਰੀ ਜੋ ਪਿਠ ਤੇ, ਜ਼ਖਮ ਅਜੇ ਵੀ ਚੋਂਦਾ ਏ,
ਪਰ ਕਿਰਦੇ ਹੰਜੂਆਂ ਤੋਂ, ਦਾਮਨ,  ਤੂੰ ਬਚਾਉਂਦਾ ਏ ।
ਸਾਨੂੰ ਜ਼ਖਮ ਵਿਖਾਵੇਂ ਤੂੰ, ਸਾਡੇ ਜ਼ਖ਼ਮਾਂ ਦਾ ਮਲ੍ਹਮ ਨਹੀਂ ਹੋਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ..
ਮਾਰੇ ਸੀ ਵੱਡ ਵੱਡ ਕੇ, ਇੱਜਤਾਂ ਤੁਹਾਡਾ ਖਿਲੋਨਾ,
ਕੀ ਬੱਚੇ, ਬੂਢ਼ੇ ਮਾਪੇ, ਦਿਲ ਭਾਰਤ ਦਾ ਰਵਾਉਣਾ ।
ਸਨ 69 ਤੋਂ ਦੇਖ ਰਿਹਾ, 83 ਤਕ ਭੁੱਲ ਨਹੀ ਹੋਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ.. 
ਭੁੱਲ ਗਿਆ ਇਤਿਹਾਸ ਲਗਦਾ, ਜੋ ਸ਼ੁਰੂਆਤ ਭੁਲਾਉਂਦਾ ਏ,
ਸੁਭਾਸ਼, ਅਜਾਦ , ਸੁਖਦੇਵ ਦੇ ਗੁਣਗਾਨ ਨਾ ਗਾਉਂਦਾ ਏ।
ਗੱਲ ਕਰੇ ਸ਼ਹੀਦੀ ਦੀ, ਮੰਗਲ ਦਾ ਨਾ ਕਿਨ੍ਹੇ ਸੁਣਾਉਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
 ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ.. 
ਵੰਡਦੇ ਭਾਰਤ ਨੂੰ, ਮੰਗ ਨਵੇ ਰਾਜ ਦੀ ਕਰਦੇ,
ਗੱਲਾਂ ਮੁਲਕ ਦੀਆਂ, ਨਾ ਉਸ ਖੁਦਾ ਤੋਂ ਡਰਦੇ ।
ਬੜਾ ਵੇਖ ਲਿਆ, ਅੱਤਵਾਦ ਨੂੰ ਸਾਧ ਦਾ ਚੋਲਾ ਪਾਉਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ..  
ਦੇਖੀਆਂ ਕਰਤੂਤਾਂ, ਕਿਨ੍ਹੀੰ ਔਕਾਦ ਦੇ ਮਾਲਿਕ,
ਐਥੇ ਮਾਵਾਂ ਨੀ ਛਡੀਆਂ, ਤੇ ਕੀ ਛੋਟੇ ਛੋਟੇ ਬਾਲਕ ।
ਮੰਦਰ ਚੰਡੀ ਦੇ, ਗਊ ਦਾ ਸੀਸ਼ ਸੁਟਾਉਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ.. 
ਰੰਗ ਕਾਲਾ ਕਰਤੂਤਾਂ ਦਾ, ਤੇ ਜਿਸਮ ਖੁਦਾ ਦਾ ਨਾਂ ਗੁਦਵਾਣਾ,
ਓਏ ਛੋਟੇ ਸੋਚ ਦੀਆ, ਬੜਾ ਔਖਾ ਤੈਨੂੰ ਸਮਝਾਉਣਾ ।
ਜੱਦ ਖੋਲਿਆ ਚਿੱਠਾ ਮੈਂ, ਰੰਗ ਤੇਜਾਬ ਨਾਲ ਲਹਿ ਨਹੀ ਹੋਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ ।
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ..  
ਪੰਡਿਤ ਲਿਖਦਾ ਸਚ ਪਿਆ, ਰਹੀਂ ਹੁਣ ਤੂੰ ਬਚ੍ਚ ਬਚ੍ਚ ਕਿ,
ਵੱਡਾ ਮੌਤ ਦਾ ਸੌਦਾਗਰ, ਨਾ ਨੰਗਾ ਨਾਚ ਤੂੰ ਨਚ੍ਚ ਨਚ੍ਚ ਵੇ।
ਨਹੀ ਭੁੱਲਦਾ ਸਾਨੂੰ, ਬਸੋਂ ਕਢ ਕਢ ਲਾਸ਼ ਬਣਾਉਣਾ,
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ । 
ਨਾ ਛੇੜ  ਤੂੰ ਲਾਵੇ ਨੂੰ, ਉੱਬਲੂ ਤੇ ਸਹਿ ਨਹੀਂ ਹੋਣਾ.. 

ਅਸੀਂ ਓਹ ਨਹੀ ਜੋ ਪੈਸੇ ਅੱਗੇ ਸ਼ਹੀਦਾਂ ਦੇ ਮੁੱਲ ਪਾਉਂਦੇ ਆਂ,
ਜੱਦ ਦੇਖਦੇ ਹਾਂ ਜ਼ਖਮ ਆਪਨੇ, ਹੰਝੂ ਅੱਜ ਵੀ ਬਹਿ ਆਉਂਦੇ ਆ ।
ਨਹੀ ਮੰਗਿਆਂ ਇੱਕ ਵੀ ਪੈਸਾ, ਨਾ ਮੰਗਣਾ ਕਦੇ ਚਾਹੁੰਦੇ ਆਂ,
ਪਰ ਨਾ ਛਿੜਕੋ ਸਾਡੇ ਜ਼ਖਮੀ ਨਮਕ, ਏਹੋ ਤੁਹਾਨੂੰ ਸਮਝਾਉਂਦੇ ਆਂ ।।

© Viney Pushkarna
pandit@writeme.com
www.fb.com/writerpandit