Type Here to Get Search Results !

Chote Shehar Di Kudi

ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ ਗਈ,
ਓਹ ਤੇ ਆਖਦੀ ਸਹੇਲੀਓ, ਮੌਜ ਲੱਗ ਗਈ |
ਘਟੇ ਲੀੜੇ ਜੋ ਪੈਸੇਆਂ ਤੇ, ਅੱਖ ਬੱਜ ਗਈ,
ਹੁਣ ਸੁਨੀਆਂ ਕੇ, ਟੌਰ ਕੁਝ ਜਾਈਦਾ ਵੱਦ ਗਈ |
ਉਹਨੂੰ ਪੈਸੇਆਂ ਦੀ ਲੌਰ, ਕੁਛ ਐਸੀ ਲੱਗ ਗਈ,
ਚੰਦ ਸਿਕਿਆਂ ਦੀ ਕੀਮਤ ਹੀ, ਓਹ ਚੜ ਗਈ ||
ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ੍ਹ ਗਈ ...........

ਸੁਣਿਆ - ਯਾਰ ਸੀ ਕਈ, ਤੋਂ ਪਾਸਾ ਵੱਟ ਗਈ,
ਉਸਦੀ ਤਾਂ ਸ਼ਰਮੋ, ਹਯਾ ਹੀ ਲਥ ਗਈ |
ਸ਼ਹਿਰ ਚੰਡੀਗੜ੍ਹ ਜਾ ਜੇ, ਐਨਾਂ ਕਰ ਗਈ,
ਰੱਬ ਜਾਣੇ ਗੋਆ ਜਾਕੇ, ਖਾਰੇ ਕੀ ਕਰਦੀ |
ਕਰ ਕਰ ਨਿਭੋਉਣ ਦੇ ਜੋ, ਵਾਦੇ ਠੱਗ ਗਈ,
ਯਾਰੋ ਸਾਡੇ ਲਈ ਤਾਂ ਓਹ, ਕੋਠੇ ਤੇ ਖੱਡ ਗਈ ||
ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ੍ਹ ਗਈ ...........

ਛੋਟੇ ਸਮੇ ‘ਚ ਜੋ ਐਨੀਂ ਹਵਾ ਫੜ ਗਈ,
ਕਮੀਨਗੀ ਦੀ ਜੋ, ਪਹਿਚਾਨ ਬਣ ਗਈ |
ਰੱਬ ਜਾਣੇ ਇਸ ‘ਚ, ਕਸੂਰ ਕਿਦਾ ਕੀ,
ਮਾਪਿਆ ਸਿਖਾਇਆ, ਜਾਂ ਆਪ ਵੱਧ ਗਈ |
ਪਰ ਮਾਪਿਆ ਦੀ ਵੀ ਹੋਂਦ ਮੈਨੂੰ, ਪੂਰੀ ਲਗਦੀ,
ਜੋ ਇਕ ਦੋ ਨਾ, ਨਾ ਜਾਣੇ ਕਿੰਨੇ ਛੱਡ ਗਈ ||
ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ੍ਹ ਗਈ ...........

ਨਾਮ ਰਾਖਿਆਂ ਕੋਈ, ਬਣੇ ਨਾ ਹਸੀਨ,
ਕਾਲਖ ਦੀ ਜਾਈ, ਨਾ ਰਸ਼ਮੀ ਅਧੀਨ |
ਨੋਟਾਂ ਉੱਤੇ ਡੁਲਦੀ, ਨਾ ਜਾਣੇ ਇਹ ਚੀਜ਼,
ਕਿ ਮਾਣ-ਸਨਮਾਨ ਹੁੰਦਾ ਦਿਲਾਂ ਤੋ ਅਜੀਜ਼ |
ਓਹ ਬੋਲ ਬੋਲ ਝੂਠ, ਖੁੱਦੀ ਦੇ ਝੰਡੇ ਗੱਡਦੀ,
ਜਾ ਅਸਾਂ ਵੀ ਝੂਠੀਆਂ ਦੀ, ਪ੍ਰੀਤ ਛੱਡਤੀ||
ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ੍ਹ ਗਈ ...........

ਓਥੋਂ ਤਾਂ ਚੰਗੀ ਜੋ, ਕਿਸੇ ਨਾਲ ਭੱਜ ਗਈ,
ਚਲੋ ਕਿਸੇ ਨਾਲ ਤਾਂ ਪਾਕ, ਅਸੂਲਾਂ ਤੇ ਰਹੀ|
ਨਾ ਜਿਸਮ ਨੂੰ ਵੇਚ੍ਚ, ਖੰਗੂਰਾ ਵੱਟਦੀ,
ਚਲੋ ਖ਼ਸਮ ਨੂੰ ਤਾਂ ਸਚ੍ਚ, ਪੂਰਾ ਦਸਦੀ |
ਇਹ ਤਾਂ ਡਿੱਗੇ ਸਿੱਕਿਆਂ ਤੇ, ਪੂਰਾ ਨੱਚਦੀ,
ਆਖਦੀ ਸਾਹੇਲਿਓਂ, ਮੈਂ ਪੂਰਾ ਜੱਚਦੀ ||
ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ੍ਹ ਗਈ ...........

ਓਹ ਸੋਚਦੀ ਹੋਣੀ, ਕਿਸੇ ਦੇਖਿਆ ਨਹੀਂ,
ਨਹੀ ਜਾਣਦਾ ਕੋਈ, ਚੰਡੀਗੜ੍ਹ ਹੁੰਦਾ ਕੀ |
ਨੀ ਚੰਡੀਗੜ੍ਹ ਕੀ, ਸਾਡੀ ਜੁੱਤੀ ਵੀ ਨਹੀ,
ਅਸੀਂ ਸਚ੍ਚ ਦੇ ਰਾਜੇ, ਕਹਿਣ ਪੰਡਿਤ ਸੱਬ ਨੀ |
ਅਸੀਂ ਅਸੂਲਾਂ ਤੇ ਸਦਾ, ਓਹ ਹੱਦਾਂ ਟੱਪ ਗਈ,
ਚੰਦ ਫੁਕਰਾਂ ਨਾਲ ਲੱਗ, ਹੁਣ ਪਵੇਂ ਖੱਪ ਨੀ ||
ਛੋਟੇ ਸ਼ਹਿਰ ਦੀ ਕੁੜੀ, ਜੱਦ ਚੰਡੀਗੜ੍ਹ ਗਈ ...........
© Viney Pushkarna
pandit@writeme.com
www.fb.com/writerpandit