Type Here to Get Search Results !

Gulab

ਗੱਲ ਕਰਨ ਲਗਾ ਜੀ, ਮੈਂ ਅੱਜ ਦੇ ਸਮਾਜ ਦੀ,
ਕਿਵੇਂ ਕਲ ਅੱਜ ਤੋਂ ਅਲਗ ਹੋ ਜਾਂਦਾ ਹੈ |
ਅੱਜ ਦਾ ਬੰਦਾ ਕੁਝ ਏਹੋ ਜਿਹਾ ਗਿਆ ਹੋ,
ਮੁਹੰ ਤੇ ਪਿਯਾਰ, ਪਿਛੋਂ ਗਾਲ ਕਡ ਜਾਂਦਾ ਹੈ |
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਤੇ
ਫ਼ਭਦਾ ਗੁਲਾਬ ਤਾਂ ਹੁੰਦਾ ਹੈ |


ਰੱਬ ਕੋਲੋਂ ਡਰ, ਕੀ ਹੈ ਔਕਾਦ ਤੇਰੀ ਬੰਦਿਆ,
ਅੱਜ ਜਗ ਤੇ ਸ਼ਿਕਾਰ ਪਿਯਾਰ ਨਾਲ ਹੁੰਦਾ ਹੈ |
ਜੰਗਲ 'ਚ ਸ਼ੇਰ ਹੁੰਦੇ ਨੇ ਬਹੁਤ ਪਰ,
ਉਨ੍ਹਾਂ ਨੂੰ ਵੀ ਡਰ ਇਨਸਾਨ ਤੋਂ ਹੀ ਹੁੰਦਾ ਹੈ |
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਤੇ
ਫ਼ਭਦਾ ਗੁਲਾਬ ਤਾਂ ਹੁੰਦਾ ਹੈ |


ਕਰ ਲਏ ਮਜਾਕ, ਕਡ ਲਿਆਂ ਸਬ ਕਸਰਾਂ,
ਪਰ ਰੱਬ ਦੇ ਦਵਾਰੇ, ਹਿਸਾਬ ਸਬ ਹੁੰਦਾ ਹੈ |
ਲੋਕਾਂ ਦਾ ਮਜਾਕ ਉਡਾਇਆ ਤਾਂ ਬਹੁਤ ਪਰ,
ਪਤਾ ਲਗਦਾ, ਜਦ ਖੁਦ ਬੇਇਜਤ ਸ਼ਰੇਆਮ ਕੋਈ ਹੁੰਦਾ ਹੈ |
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਤੇ
ਫ਼ਭਦਾ ਗੁਲਾਬ ਤਾਂ ਹੁੰਦਾ ਹੈ |


ਵਧਾ ਲਏ ਖਰਚੇ,
ਵਧਾ ਲਿਆਂ ਟੇਨਸ਼ਨਾ,
ਹੁਣ ਕਿਸ ਗੱਲੋਂ ਪਰੇਸ਼ਾਨ ਤੂੰ ਹੁੰਦਾ ਹੈਂ |
ਮਿਊਜਿਕ ਥੈਰੇਪੀ ਚਾਹੇ ਜਿਨੀਆਂ ਕਰਾਈਆਂ ਪਰ,
ਮਨ ਸਦਾ ਸਾਂਤ, ਰਾਮ ਨਾਮ ਨਾਲ ਹੀ ਹੁੰਦਾ ਹੈ |
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਤੇ
ਫ਼ਭਦਾ ਗੁਲਾਬ ਤਾਂ ਹੁੰਦਾ ਹੈ |


ਸੰਗਤ ਦਾ ਅਸਰ ਸਿਆਣੇ ਕਹੰਦੇ ਪੈਂਦਾ ਸਦਾ,
ਆਪਣੇ ਆਪ ਤੇ ਘਮੰਡ ਜੱਦ ਹੁੰਦਾ ਹੈ |
ਉਂਜ ਭਾਵੇਂ ਹੋਵੇ ਬੰਦਾ ਸਚ੍ਚ ਦਾ ਪੁਜਾਰੀ ਪਰ,
ਮਾੜੇਆਂ ਨਾਲ ਖਲੋਤਾ ਸਦਾ ਬਦਨਾਮ ਹੀ ਹੁੰਦਾ ਹੈ |
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਤੇ
ਫ਼ਭਦਾ ਗੁਲਾਬ ਤਾਂ ਹੁੰਦਾ ਹੈ |


ਝੋਠੀ ਟੋਰ ਚਾਹੇ ਬੰਦਿਆ ਏ ਤੂੰ ਬਣਾ ਲਈ ਪਰ,
ਵਿਨਯ ਯਾਰ
ਸਦਾ ਪਿਯਾਰ ਨਾਲ ਹੀ ਹੁੰਦਾ ਹੈ|
ਆਪਣੀਆਂ ਅਗੇ ਨਹੀ
ਕੋਈ ਭਾਵੇਂ ਝੁਕਦਾ ਪਰ,
ਬੇਗਾਨਿਆਂ ਲਈ ਖੜਾ ਹਥਿਆਰ ਤੇ ਵੀ ਹੁੰਦਾ ਹੈ |
ਕੰਡਿਆਂ ਤੋ ਖੁਸ਼ਬੋ ਨਹੀ ਲੋਕੋ ਭਾਵੇਂ ਮਿਲਦੀ,
ਪਰ ਕੰਡਿਆਂ ਤੇ
ਫ਼ਭਦਾ ਗੁਲਾਬ ਤਾਂ ਹੁੰਦਾ ਹੈ |© Viney Pushkarna

pandit@writeme.com

www.fb.com/writerpandit