Type Here to Get Search Results !

Punjabi Kahaiye

ਬਰ੍ਰ੍ਛਾ, ਬੰਦੂਕ ਲੈ ਗੰਡਾਸਾ ਆਈਏ, ਸਿਵਾਏ ਉਜਾੜ ਦੇ ਕੁਜ ਨਾ ਪਾਈਏ,
ਪਾਣੀ ਮੰਨ ਨੂੰ ਹੈ ਸ਼ੀਤਲ ਕਰਦਾ, ਫਿਰ ਪਾਣੀ ਦਾ ਕਿਓਂ ਮਾਨ ਘਟਾਈਏ |
ਪੰਜਾ ਦਰਿਆਵਾਂ ਤੋ ਹੈ ਪੰਜਾਬ ਬੰਨਦਾ, ਜਿਸਨੂੰ ਅਸੀਂ ਸਭ ਸ਼ੀਸ਼ ਨਿਵਾਇਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |


ਗੁਰਦਾਸ ਜੀ ਨੂੰ ਮਾਮਾ ਕਹਿਣ ਵਾਲਾ, ਵਿਨਯ ਜੀ,
ਉਹਨਾ ਦੀ ਗਾਇਕੀ ਨੂੰ ਸਿਰ ਮਾਥੇ ਲਾਉਂਦਾ|
ਸਤਿੰਦਰ ਦੀ ਵੇਖ, ਕਲਮ ਪਿਆਰੀ,
ਹੁਣ ਕੁਝ ਵੀ ਨਹੀ ਮੈਂ, ਲਿਖਣਾ ਚਾਹੁੰਦਾ |
ਇਸ਼ਕ਼ ਖੁੱਦਾ ਨੂੰ ਕਰੀਏ ਜੀ, ਬਸ ਉਸਦਾ ਹੀ ਨਾਮ ਧਿਆਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਕਿਓ ਪਾਂਦਾ ਘਰ ਵੰਡਿਆਂ, ਬੰਦਿਆ,
ਕਿਓ ਵਖਰੇ ਹੋਣ ਦੀ, ਤੂੰ ਰੱਟ ਲਗਾਂਦਾ |
ਜਿਸ ਭਾਈ ਨਾਲ ਤੂੰ ਹੈ, ਵੰਡ ਇਹ ਪਾਤੀ,
ਲੋੜ ਪੈਣ ਤੇ ਫਿਰ ਉਹੀ, ਕੰਮ ਹੈ ਆਉਂਦਾ |
ਲੋਕਾਂ ਦੇ ਆਖੀਂ ਕਦੇ ਨਾ ਵੰਡੀਆਂ ਪਾਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਰਾਜਾ ਰਾਜ ਕਰੇ ਸਦਾ ਜੇ, ਜਨਤਾ ਨੂੰ ਨਾ ਹੋਏ ਸਚ ਬਤਾਂਦਾ,
ਇਹ ਗੱਲ ਦਸਣ ਵਾਲਾ ਰਾਜਨ ਵੀਰ ਹੈ ਕਹਾੰਦਾ |
ਪਿਆਰ ਹੋਵੇ ਜਿਥੇ ਵੀਰਾਂ ਵਿਚ ਜੀ,
ਓਥੇ ਵਿਗੜੇ ਕੰਮ ਫੇਰ ਹੈ ਰੱਬ ਬਣਾਂਦਾ |
ਉਸ ਰੱਬ ਦੇ ਇਸ ਵਰਦਾਨ ਨੂੰ ਸਦਾ ਗੱਲ ਨਾਲ ਲਾਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਆ ਸਤਿੰਦਰਾ ਦੋਵੇਂ ਰੱਲ ਬੈਠ ਦਵਾਰੇ,
ਪਿਆਰ ਦੀ ਇਹ ਸੁਗਾਤ ਮੰਗੀਏ |
ਰਾਜਨ ਵਿਨਯ ਦਾ ਕਹਿਣਾ ਯਾਰਾ,
ਰੱਬ ਤੋਂ ਕਿਸ ਗੱਲੋਂ ਸੰਗਿਏ |
ਅੱਜ ਆਤਮ ਨੂੰ ਰੱਬ ਨਾਲ ਮੁਲਾਕਾਤ ਕਰਾਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਵਤਨ ਆਪਣੇ ਨੂੰ ਚਾਹਿਏ ਜਾਨੋ ਵਧਕੇ,
ਤਾਹੀਂ ਹਿੰਦੋਸਤਾਨੀ ਨਾਮ ਹੈ ਸਾਡਾ |
ਜਿਸਦੀ ਆਜਾਦੀ ਲਈ ਫਾਂਸੀ ਝੂਲੇ ਨੇ,
ਭਗਤ ਸਿੰਹ, ਸੁਖਦੇਵ , ਸਰਾਭਾ |
ਦੇਣਾ ਮੰਗਲ ਪਾਂਡੇ ਨੂੰ ਵੀ ਸਨਮਾਨ ਨਾ ਭੁਲਾਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਪੰਜ ਦਰਿਆਵਾਂ ਵਾਲੀ ਧਰਤੀ ਆਪਣੀ,
ਜਿਥੇ ਰਿਸ਼ੀਆਂ ਮੁਨੀਆਂ ਨੇ ਵਾਸ ਹੈ ਪਾਇਆ |
ਨਈ ਲਭਣਾ ਸ਼੍ਰੀ ਨਾਨਕ ਦੇਵ ਜਿਹਾ ਗੁਰੂ,
ਜਿਸਨੇ ਜਾਗ ਤੇ ਸਿਖਿਆ ਦਾ ਪ੍ਰਕਾਸ਼ ਫੈਲਾਇਆ |
ਛੱਡ ਅੱਜ ਦੇ ਬਾਬੇਆ ਨੂੰ, ਇਕ ਰੱਬ ਅਪਨਾਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਲੈ ਸਤਿੰਦਰਾ ਸਰਤਾਜ ਤੇਰੇ ਨਾਵੇਂ,
ਵਿਨਯ ਲਿਖਿਆ ਤੁਹਾਡੇ ਤੋਂ ਪ੍ਰੇਰਿਤ ਹੋਕੇ |
ਮਾਨ ਸਾਹਿਬ ਨੂੰ ਹੈ ਮਾਮਾ ਬਣਾਇਆ,
ਤੁਹਾਨੂੰ ਰੱਖ ਲਿਆ ਦਿਲ ਵਿਚ ਪਿਰੋਕੇ |
ਆ ਯਾਰਾ ਰੱਲ ਰਾਮ ਨਾਮ ਧਿਆਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |ਵੇਖਦਾ ਸੀ ਅੱਜ ਦੇ ਗਾਇਕਾ ਦਾ,
ਯੋ ਯੋ ਕਰਕੇ ਟਾਪੁਸੀ ਲਗਾਨਾ |
ਵਾਕੇ ਹੀ ਬੜਾ ਹੁੰਦਾ ਮੁਸ਼ਕਿਲ,
ਗੀਤਾਂ ਦੀ ਅਸਲੀ ਪਹਿਚਾਨ ਵਿਖਾਣਾ |
ਭੜਕੀਲੇ ਗੀਤਾਂ ਦੇ ਨਾਲ ਨਾ ਭਾਈਆਂ ਨੂੰ ਵੈਰੀ ਬਣਾਈਏ,
ਜੇ ਹੋਵੇ ਪਾਣੀ ਵਾਂਗ ਸ਼ੀਤਲਤਾ, ਤਾਂ ਬੰਦਿਆ ਪੰਜਾਬੀ ਕਹਾਈਏ |
© Viney Pushkarna

pandit@writeme.com

www.fb.com/writerpandit