Type Here to Get Search Results !

Insaan Badal Hai Janda

ਅਕਸਰ ਲੋਕ ਆਖਦੇ ਜਿੰਦਗੀ ਬਦਲ ਜਾਂਦੀ ਹੈ,
ਜਿੰਦਗੀ ਇੱਕ ਮਾਸੂਮ ਚਿੜੀ, ਕਤਲ ਜੋ ਹੋ ਜਾਂਦੀ ਹੈ ।
ਸੁਣਿਆ ਸ਼ਾਦੀ ਜਿੰਦਗੀ 'ਚ ਨਵੇਂ ਰਿਸ਼ਤੇ ਲਿਆਉਂਦੀ ਹੈ,
ਪਰ ਇਹੀ ਸ਼ਾਦੀ ਜੋ ਮਾਪਿਆਂ ਤੋਂ ਵੱਖ ਕਰ ਜਾਂਦੀ ਹੈ ।।

ਮਾਪੇ ਮਾਪੇ ਕਰਦਾ, ਭੈਣ ਭਰਾ ਲਈ ਖੁਸ਼ੀਆਂ ਭਰਦਾ,
ਕਦੇ ਵੀਰ ਦੇ ਆਖਿਆਂ, ਸੀ ਖਿੜ ਖਿੜ ਗੱਲਾਂ ਕਰਦਾ।
 ਅਖੀਰ ਕਿਓਂ ਇਕ ਦਿਨ ਓਹ ਮਜਬੂਰ ਹੋ ਜਾਂਦਾ,
ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।

ਦਿਨ ਤਿਓਹਾਰ ਰੱਲ ਬਹਿਣਾ ਨਾਲ, ਸੁਲਜ ਜਾਂਦੇ ਸੀ ਉਲ੍ਜੇ ਸਵਾਲ,
ਗਲਵਖਰੀ ਪਾ ਸੀ ਗੂੜੇ ਹੁੰਦੇ ਪਿਆਰ, ਲੋਕਾਂ ਤੋਂ ਵੱਧ ਆਪਣੀਆਂ ਦਾ ਖਿਆਲ ।
ਕਿਓਂ ਚੰਦ ਪਲਾਂ 'ਚ ਬਦਲ ਓਹ ਰਾਹ ਹੀ ਜਾਂਦਾ,
  ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।

 ਅੱਜ ਮਾਂ ਨੂੰ ਕਮ ਕਰਨ ਤੋਂ ਨਾ ਰੋਕੇ, ਜੋ ਲੈਂਦਾ ਸੀ ਮਾਂ ਬਿਨਾ ਨਾ ਸਾਹ,
ਅੱਜ ਪਿਓ 'ਚ ਉਸਨੂੰ ਰੱਬ ਨਾ ਦਿਸਦਾ, ਉਸ ਪਿਓ ਨੂੰ ਦਿੰਦਾ ਘੁਮਾ ।
ਅੱਜ ਕਿਓਂ ਉਹ ਸਖਸ਼ ਹੋ ਗੁਮਰਾਹ ਹੈ ਜਾਂਦਾ,
ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।

ਇਕ ਇਨਸਾਨ ਜੋ ਛੋਟੇ ਵੀਰ ਨੂੰ, ਰਿਸ਼੍ਤੇਆਂ ਦੀ ਪਹਿਚਾਨ ਕਰੋਂਦਾ,
ਜੋੜ ਜੋੜ ਕੀਮਤੀ ਸਿਖਿਆ ਦੀ ਇੱਟਾਂ, ਇਕ ਅਟੂਟ ਬੁਨਿਆਦ ਬਣਾਉਂਦਾ ।
ਫਿਰ ਕਿੰਝ ਓਹੀ ਮੈਨੂੰ ਸਮਾਜ ਨਾ ਆਵੇ, ਆਪਣੇ ਬੁਣਿਆਂ ਤੋ ਹੋ ਬਾਰ ਹੈ ਜਾਂਦਾ,
ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।

ਜੱਦ ਡੋਲੇ ਸੀ ਕਦਮ ਨਿਆਣੇ, ਉਦੋਂ ਸਮਝਾਂਦੇ ਬਣ ਸਿਆਣੇ,
ਕਿ ਮਾਪਿਆਂ ਨੇ ਸਾਡੇ ਲਈ ਕੀ ਹੈ ਕੀਤਾ, ਕਿਓਂ ਤੂੰ ਹੈ ਅਨਜਾਨੇ ।
ਫਿਰ ਆਪਣੀ ਖਿੱਚੀ ਲਕੀਰ ਤੋਂ ਇੱਕ ਦਿਨ, ਆਪਣਾ ਪੈਰ ਲੰਘਾ ਹੋ ਜਾਂਦਾ,
ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।

 ਕੋਈ ਦਿਨ ਤਿਓਹਾਰ ਹੋਵੇ ਜੱਦ ਘਰ, ਕਿਓਂ ਲਗਦਾ ਮਾਪਿਆਂ ਘਰ  ਬੇਘਰ,
ਕਿਓਂ ਹੋਰਾਂ ਖੁਸ਼ੀਆਂ ਦੇ ਫੜ ਲੜ, ਘਰ ਦੀਆਂ ਖੁਸ਼ੀਆਂ ਨੂੰ ਵਜੇ ਠੋਕਰ ।
ਕਿਓਂ ਦਿਨ ਵਾਰ ਨੂੰ ਆਪਣੇ ਘਰ ਦੀਆਂ ਨਾਲ ਵਕਤ ਗੁਜ਼ਰ ਨਹੀ ਜਾਂਦਾ ,
ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।
 
ਮੈਂ ਪੰਡਿਤ ਖਾਮੋਸ਼ ਪਰ ਕਲਾਮ ਬਿਆਨ ਕਰੇ ਸਚ ਜੱਗ ਦਾ,
ਵਿਆਹ ਪਿਆਰ ਚਿਲਲਾਉਂਦੇ ਜੱਗ ਤੋਂ ਅੱਜ ਮੈਂ ਜਾਂਦਾ ਹਾਂ ਡਰਦਾ ।
ਬਦਲਦੇ ਸਮੇਂ 'ਚ ਅੱਜ ਦੀਆਂ ਨਾਰਾ ਦਾ, ਕਿਓਂ ਪਤੀ ਅੱਜ ਗੁਲਾਮ ਹੋ ਜਾਂਦਾ,
ਅਖੀਰ ਕਿਓਂ ਸ਼ਾਦੀ ਤੋਂ ਬਾਅਦ ਇਨਸਾਨ ਬੱਦਲ ਹੈ ਜਾਂਦਾ ।





© Viney Pushkarna
pandit@writeme.com
www.fb.com/writerpandit



This is the poetry to describe the truth of time which is changing the means of relation. People are getting slave of partner. Then what is difference between Marriage and Jail Oh sorry there is some difference i.e person in Jail isn't forget his family but slave of partner do as partner said. 
So now you decide why people get changed after marriage?